
ਅੰਮ੍ਰਿਤਸਰ, 5 ਅਗਸਤ (ਸੁਖਬੀਰ ਸਿੰਘ) – ਸਥਾਨਕ ਰਣਜੀਤ ਐਵੀਨਿਊ ਈ ਬਲਾਕ ਵਿਖੇ ਸਟੇਟ ਬੈਂਕ ਦੇ ਏ.ਟੀ.ਐੱਮ ਨੂੰ ਅਚਾਨਕ ਅੱਗ ਲੱਗ ਜਾਣ ਨਾਲ ਸੜ ਕੇ ਸੁਆਹ ਹੋ ਗਿਆ।ਮੋਕਾ ਵੇਖਣ ਪਹੁੰਚੇ ਐਸ.ਆਈ ਨਿਸ਼ਾਨ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਪੈਟਰੋਲਿੰਗ ਵਾਲਿਆਂ ਨੇ 11.00 ਵਜੇ ਰਾਤ ਨੂੰ ਦੇਖਿਆ ਕਿ ਏ.ਟੀ.ਐੱਮ ਨੂੰ ਅੱਗ ਲੱਗੀ ਹੋਈ ਸੀ।ਉਨ੍ਹਾਂ ਨੇ ਇਸ ਦੀ ਜਾਣਕਾਰੀ ਰਣਜੀਤ ਸਿੰਘ ਐਵੀਨਿਊ ਚੋਂਕੀ ਨੂੰ ਦਿੱਤੀ।ਉਨਾਂ ਕਿਹਾ ਕਿ ਏ.ਟੀ.ਐਮ ਸੜਨ ਦਾ ਮੁੱਖ ਕਾਰਨ ਅੱਗ ਹੀ ਜਾਂ ਕੁੱਝ ਹੋਰ ਬਾਰੇ ਪੁਲਿਸ ਤਫਦੀਸ਼ ਕਰ ਰਹੀ ਹੈ ਅਤੇ ਬੈਂਕ ਅਧਿਕਾਰਅੀਾਂ ਨੇ ਵੀ ਆਪਣੇ ਇੰਜੀਨੀਅਰ ਬੁਲਾਏ ਹਨ, ਜੋੋ ਵੀ ਮਾਮਲਾ ਸਾਹਮਣੇ ਆਏਗਾ, ਉਸੇ ਅਦਾਰ ‘ਤੇ ਬਣਦੀ ਕਾਰਵਾਈ ਕੀਤੀ ਜਾਏਗੀ।
Punjab Post Daily Online Newspaper & Print Media