Friday, September 25, 2026

ਚੀਫ ਖਾਲਸਾ ਦੀਵਾਨ ਨਰਸਿੰਗ ਕਾਲਜ ਪਹਿਲੇ ਸਮੈਸ਼ਟਰ ਦੀ ਸੰਗੀਤਾ ਪੰਜਾਬ ‘ਚ ਤੀਜੇ ਨੰਬਰ ਤੇ ਆਈ

ਸੰਗੀਤਾ ਨੂੰ ਆਪਣੀ ਦਿਨ ਰਾਤ ਕੀਤੀ ਮਿਹਨਤ ਦਾ ਫਲ ਮਿਲਿਆ – ਪ੍ਰਿੰਸੀਪਲ ਦਰਸ਼ਨ ਸੋਹੀ

PPN0508201527

ਅੰਮ੍ਰਿਤਸਰ, 5 ਅਗਸਤ (ਸੁਖਬੀਰ ਸਿੰਘ) – ਝਬਾਲ ਰੋਡ ਸਥਿਤ ਚੀਫ ਖਾਲਸਾ ਦੀਵਾਨ ਨਰਸਿੰਗ ਕਾਲਜ ਵਿਖੇ ਜੀ. ਐਨ. ਐਮ ਪਹਿਲੇ ਸਮੈਸ਼ਟਰ ਦੀ ਵਿਦਿਆਰਥਣ ਸੰਗੀਤਾ ਨੇ ਪੂਰੇ ਕਾਲਜ ਵਿਚੋ ਪਹਿਲੇ ਸਮੈਸ਼ਟਰ ਚੋ 398 ਨੰਬਰ ਪ੍ਰਾਪਤ ਕਰਕੇ ਪੰਜਾਬ ਵਿੱਚ ਤੀਸਰੇ ਨੰਬਰ ‘ਤੇ ਆਈ ਹੈ, ਜਦਕਿ ਕਾਲਜ ‘ਚ ਫਸਟ ਰਹੀ।ਜਿਥੇ ਇਸ ਵਿਦਿਆਰਥਣ ਨੇ ਮਿਹਨਤ ਕਰਕੇ ਆਪਣੇ ਚੀਫ ਖਾਲਸਾ ਦੀਵਾਨ ਨਰਸਿੰਗ ਕਾਲਜ ਦਾ ਨਾਂਅ ਰੋਸ਼ਨ ਕੀਤਾ, ਉਥੇ ਉਸ ਨੇ ਆਪਣੇ ਮਾਤਾ ਪਿਤਾ ਦਾ ਨਾਮ ਵੀ ਰੋਸ਼ਨ ਕੀਤਾ।ਇਸ ਸਬੰਧੀ ਨਰਸਿੰਗ ਕਾਲਜ ਪ੍ਰਿੰਸੀਪਲ ਦਰਸ਼ਨ ਕੌਰ ਸੋਹੀ ਨੇ ਦੱਸਿਆ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਖੁਸ਼ੀ ਹੈ ਕਿ ਉਨਾਂ ਦੇ ਕਾਲਜ ਦੀ ਵਿਦਿਆਰਥਣ ਸੰਗੀਤਾ ਨੂੰ ਕੀਤੀ ਪੜ੍ਹਾਈ ਤੇ ਮਿਹਨਤ ਦਾ ਫਲ ਮਿਲਿਆ ਹੈ।ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਹ ਵਿਦਿਆਰਥਣ ਅੱਗੋ ਹੋਰ ਮਿਹਨਤ ਕਰੇਗੀ ਤੇ ਅਗਲੇ 2 ਸਮੈਸ਼ਟਰਾਂ ‘ਚ ਵੀ ਇਸੇ ਤਰ੍ਹਾਂ ਅਵੱਲ ਰਹੇਗੀ।ਇਸੇ ਦੌਰਾਨ ਵਿਦਿਆਰਥਣ ਸੰਗੀਤਾ ਦਾ ਕਹਿਣਾ ਹੈ ਕਿ ਉਸ ਦੀ ਇਸ ਪ੍ਰਾਪਤੀ ਵਿੱਚ ਕਾਲਜ ਟੀਚਰਾਂ ਦਾ ਅਹਿਮ ਯੌਗਦਾਨ ਹੈ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply