ਅਲਗੋਂ ਕੋਠੀ, 5 ਅਗਸਤ (ਹਰਦਿਆਲ ਸਿੰਘ ਭੈਣੀ) – ਲੰਮੇ ਸਮੇਂ ਤੋੋਂ ਲਟਕਦੀ ਆ ਰਹੀ ਸਾਬਕਾ ਫੋਜੀਆਂ ਦੀ ਮੰਗ ਨੂੰ ਲੈ ਕੇ ਦੇਸ਼ ਦੇ ਰਾਖਿਆਂ ਨੂੰ 6 ਮਹੀਨੇ ਤੋਂ ਭੁੱਖ ਹੜਤਾਲ ਤੇ ਬੈਠਣਾ ਪੈ ਰਿਹਾ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੂਬੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿੱਚ ਅੱਜ ਅਲਗੋਂ ਕੋਠੀ ਤੋਂ 11 ਸਾਬਕਾ ਫੋਜੀਆਂ ਦਾ ਜੱਥਾ ਦਿੱਲੀ ਵਾਸਤੇ ਰਵਾਨਾ ਹੋ ਰਿਹਾ ਹੈ।ਉਨਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਬੀ.ਜੇ.ਪੀ ਸਰਕਾਰ ਝੂਠ ਬੋਲ-ਬੋਲ ਕੇ ਦੇਸ਼ ਨੂੰ ਗੁਮਰਾਹ ਕਰ ਰਹੀ ਹੈ, ਇਸੇ ਲਈ ਰੋਸ ਵਜੋਂ ਉਹ ਮੋਦੀ ਦਾ ਪੁਤਲਾ ਫੂਕ ਕੇ ਅਲਗੋਂ ਕੋਠੀ ਤੋਂ ਰਵਾਨਾ ਹੋ ਰਹੇ ਹਨ ਅਤੇ ਇਹ ਜੱਥਾ ਕਰਨਲ ਸੰਧੂ ਦੀ ਦੇਖ ਰੇਖ ਵਿੱਚ ਜਾ ਰਿਹਾ ਹੈ। ਉਨਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਅਪੀਲ ਕਰਦੇ ਹਨ ਕਿ ਉਹ ਅਜੇ ਵੀ ਮੰਨ ਜਾਣ! ਵੰਨ ਰੈਂਕ ਵੰਨ ਪੈਨਸ਼ਨ ਲਾਗੂ ਕਰ ਦੇਣ, ਕਿਤੇ ਇਹ ਨਾ ਹੋਵੇ ਕਿ ਉਨਾਂ ਨੂੰ ਮਜ਼ਬੂਰ ਹੋ ਕੇ ਦੇਸ਼ ਦੀਆਂ ਸਾਰੀਆਂ ਗੱਡੀਆਂ ਰੋਕਣੀਆਂ ਪੈਣ। ਇਸ ਮੌਕੇ ਹੌਲਦਾਰ ਪ੍ਰਭਜੀਤ ਸਿੰਘ, ਭਗਵੰਤ ਸਿੰਘ, ਗੁਰਦਿਆਲ ਸਿੰਘ, ਹਰਮੀਤ ਸਿੰਘ, ਰਜਵੰਤ ਸਿੰਘ, ਕੁਲਵੰਤ ਸਿੰਘ, ਹਰਜਿੰਦਰ ਸਿੰਘ, ਦਰਸ਼ਨ ਸਿੰਘ, ਬਲਵੰਤ ਸਿੰਘ, ਜਸਬੀਰ ਸਿੰਘ ਆਦਿ ਹਾਜ਼ਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media