ਭਿੱਖੀਵਿੰਡ, 5 ਅਗਸਤ (ਕੁਲਵਿੰਦਰ ਸਿੰਘ ਕੰਬੋਕੇ, ਲਖਵਿੰਦਰ ਸਿੰਘ ਗੋਲਣ) – ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਸੁਰ ਸਿੰਘ ਨੇੜੇ ਪੱਧਰੀ ਵਾਲੇ ਅੱਡੇ ‘ਤੇ ਖੜੀ ਵਰਨਾ ਗੱਡੀ ਨੰ. ਪੀ.ਬੀ.18-ਆਰ-0369 ਅਤੇ ਥ੍ਰੀ ਵੀਹਲਰ ਪੀ.ਬੀ. 02 ਬੀ.ਐਕਸ 411 ਨੂੰ ਭਿੱਖੀਵਿੰਡ ਵਲੋਂ ਆ ਰਿਹਾ ਟਰੱਕ ਨੰ: ਪੀ.ਬੀ.29-ਜੀ-9504, ਜਿਸ ਵਿੱਚ ਬੋਰੀਆਂ ਲੱਦੀਆਂ ਹੋਈਆਂ ਸਨ, ਅਚਾਨਕ ਡਰਾਇਵਰ ਦੇ ਕੰਟਰੋਲ ਤੋਂ ਬਾਹਰ ਹੋ ਕੇ ਪਲਟ ਗਿਆ ਅਤੇ ਖੜ੍ਹੀਆਂ ਦੋਨੋ ਹੀ ਗੱਡੀਆਂ ਤੇ ਜਾ ਚੜ੍ਹਿਆ।ਜਿਨਾਂ ਵਿੱਚ ਕੋਈ ਵੀ ਮੌਜੂਦ ਨਾ ਹੋਣ ਕਾਰਨ ਜਾਨੀ ਨੁਕਸਾਨ ਹੋਣੋ ਬਚ ਗਿਆ, ਲੇਕਿਨ ਦੋਨੋੋ ਗੱਡੀਆਂ ਬੁਰੀ ਤਰਾਂ ਨੁਕਸਾਨੀਆਂ ਗਈਆਂ।ਸੂਚਨਾ ਅਨੁਸਾਰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬਣਦੀ ਕਾਰਵਾਈ ਅਰੰਭ ਦਿੱਤੀ ਹੈ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media