Monday, September 14, 2026

ਸੰਤ ਬਾਬਾ ਲਾਭ ਸਿੰਘ ਵੱਲੋਂ ਬਰਸੀ ਮੌਕੇ ਸੰਗਤਾਂ ਲਈ ਲਗਾਇਆ ਲੰਗਰ

U
U

ਸਮਰਾਲਾ ੬ ਅਗਸਤ (ਪ. ਪ) – ਸੰਤ ਬਾਬਾ ਪਿਆਰਾ ਸਿੰਘ ਜੀ ਝਾੜ ਸਾਹਿਬ ਵਾਲਿਆਂ ਦੀ ੫੦ਵੀਂ ਬਰਸੀ ਮੌਕੇ ਸੰਤ ਬਾਬਾ ਲਾਭ ਸਿੰਘ ਜੀ ਸ਼ਤਾਬਗੜ੍ਹ ਵਾਲਿਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਸੰਗਤਾਂ ਦੀ ਸੇਵਾ ਭਾਵਨਾ ਵਜੋਂ ਇਸ ਸਾਲ ਵੀ ਦੋ ਰੋਜਾ ਬਰੈਡ, ਚਾਹ ਅਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਸਵੇਰੇ ਅਰਦਾਸ ਕਰਨ ਤੋਂ ਬਾਅਦ ਬਾਬਾ ਜੀ ਨੇ ਲੰਗਰ ਦੀ ਸ਼ੁਰੂਆਤ ਕੀਤੀ, ਇਸ ਮੌਕੇ ਦੁੂਰੋਂ ਨੇੜੇ ਤੋਂ ਆਈਆਂ ਸੰਗਤਾਂ ਨੇ ਬੜੇ ਪਿਆਰ, ਅਦਬ ਅਤੇ ਸ਼ਰਧਾ ਨਾਲ ਲੰਗਰ ਛਕਿਆ। ਲੰਗਰ ਦੀ ਸੇਵਾ ਕਰਨ ਵਾਲਿਆ ਵਿੱਚ ਪ੍ਰਮੁੱਖ ਤੌਰ ਤੇ ਬਾਬਾ ਲੀਲਾ ਵੰਤੀ, ਬਹਾਦਰ ਸਿੰਘ ਸੁਹਾਵੀ, ਚਰਨ ਸਿੰਘ ਠੇਕੇਦਾਰ, ਬਲਜਿੰਦਰ ਸਿੰਘ ਫਤਹਿਗੜ੍ਹ ਸਾਹਿਬ, ਇੰਸ: ਕੇਸਰ ਸਿੰਘ ਮੋਹਾਲੀ, ਸੁਦਾਗਰ ਸਿੰਘ, ਜਗਦੀਸ਼ ਸਿੰਘ ਭੱਟੀ ਤੋਂ ਇਲਾਵਾ ਬੀਬੀਆਂ ਨੇ ਵੀ ਲੰਗਰ ਦੀ ਸੇਵਾ ਕੀਤੀ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply