Friday, May 15, 2026

 ਲਾਇੰਸ ਨਾਇਕ ਸੁਰਜੀਤ ਸਿੰਘ ਦਾ ਸਰਕਾਰੀ ਸਨਮਾਨ ਨਾਲ ਸੰਸਕਾਰ

ਨਮ ਅੱਖਾਂ ਨਾਲ ਦਿੱਤੀ ਸ਼ਹੀਦ ਨੂੰ ਸ਼ਰਧਾਜਲੀ -ਫੌਜ ਦੇ ਅਫਸਰਾਂ ਵੱਲੋ ਦਿੱਤੀ ਗਈ ਸਲਾਮੀ

PPN0708201501
ਪੱਟੀ, 7 ਅਗਸਤ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਭਾਰੀ ਫੌਜ ਦੀ ਯੁਨਿਟ 120 ਇੰਜੀਨੀਅਰ ਰੈਜੀਮੈਂਟ ਦੇ ਲਾਇਸ ਨਾਇਕ ਸੁਰਜੀਤ ਸਿੰਘ ਦੀ ਬੀਤੇ ਦਿਨੀਂ ਅਰੁਣਾਚਲ ਪ੍ਰਦੇਸ਼ ਦੀਆਂ ਪਹਾੜੀਆਂ ਤੇ ਡਿਉਟੀ ਦੌਰਾਨ ਹਾਰਟ ਅਟੈਕ ਨਾਲ ਮੌਤ ਹੋ ਗਈ।ਜਾਣਕਾਰੀ ਦਿੰਦਿਆਂ ਫੌਜ ਦੇ ਅਧਿਕਾਰੀ ਸਿਕੰਦਰ ਨੇ ਦੱਸਿਆ ਕਿ ਅਰੁਣਾਚਲ ਪ੍ਰਦੇਸ਼ ਦੀ ਮੀਸਾ ਮਾਰੀ ਨਾਮ ਦੀ ਜਗ੍ਹਾ ਤੇ ਜਵਾਨ ਵੱਲੋਂ 15000 ਫੁੱਟ ਉਚੀਆਂ ਪਹਾੜੀਆਂ ਤੇ ਆਕਸੀਜਨ ਦੀ ਘਾਟ ਕਾਰਨ ਮੌਤ ਹੋ ਗਈ ਹੈ।ਅੱਜ ਜਵਾਨ ਸੁਰਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਸ਼ਹਿਰ ਪੱਟੀ ਵਿਖੇ ਲਿਆਦਾ ਗਿਆ।ਜਿੱਥੇ ਆਰਮੀ ਦੇ ਵੱਡੇ ਅਫਸਰਾਂ ਵੱਲੋਂ ਜਵਾਨ ਨੂੰ ਸਲਾਮੀ ਦਿਤੀ ਗਈ ਅਤੇ ਤਿਰੰਗੇ ਵਿਚ ਲਿਪਟੇ ਜਵਾਨ ਦੇ ਸਰੀਰ ਨੂੰ ਫੁੱਲ ਮਲਾਵਾਂ ਪਾਈਆਂ ਗਈਆਂ ਉਪਰੰਤ ਪ੍ਰਸ਼ਾਸ਼ਨਿਕ ਅਧਿਕਾਰੀ ਅਤੇ ਰਾਜਨੀਤਿਕ ਆਗੂਆਂ ਨੇ ਸ਼ਰਧਾਜਲੀ ਭੇਂਟ ਕੀਤੀ ਉਪਰੰਤ ਪਰਿਵਾਰ ਵੱਲੋਂ ਅੰਤਿਮ ਸੰਸਕਾਰ ਕੀਤਾ ਗਿਆ।ਫੌਜ ਦੇ ਅਫਸਰ ਨੇ ਪਰਿਵਾਰ ਨਾਲ ਦੁੱਖ ਸਾਝਾਂ ਕਰਦਿਆਂ ਕਿਹਾ ਕਿ ਜਵਾਨ ਦੇ ਜਾਣ ਨਾਲ ਪਰਿਵਾਰ ਨੂੰ ਹੀ ਨਹੀ ਦੇਸ਼ ਨੂੰ ਵੀ ਘਾਟਾ ਪਿਆ ਹੈ।
ਇਸ ਮੌਕੇ ਤੇ ਪਰਿਵਾਰ ਨਾਲ ਦੁੱਖ ਸਾਝਾਂ ਕਰਨ ਵਾਲਿਆਂ ਵਿਚ ਤਾਰਾ ਚੰਦ ਵਰਮਾ, ਆਰ.ਵੀ.ਐਸ ਰਾਠੌੜ, ਵਿਨੋਦ ਕੁਮਾਰ, ਸਿਕੰਦਰ (ਸਾਰੇ ਫੌਜੀ ਅਧਿਕਾਰੀ), ਥਾਣਾ ਮੁੱਖੀ ਐਸ.ਐਚ.ਓ ਰਾਜਵਿੰਦਰ ਕੌਰ ਬਾਜਵਾ, ਜੁਗਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਪੱਟੀ, ਗੁਰਚਰਨ ਸਿੰਘ ਚੰਨ ਸ਼ਹਿਰੀ ਪ੍ਰਧਾਨ, ਜਸਬੀਰ ਸਿੰਘ ਜੱਸ, ਅਤੇ ਸ਼ਹਿਰ ਦੇ ਹੋਰ ਪਤਵੰਤੇ ਹਾਜਰ ਸਨ।

Check Also

ਅਗਨੀਵੀਰ ਪ੍ਰੀਖਿਆ 1 ਜੂਨ ਤੋਂ, ਐਡਮਿਟ ਕਾਰਡ 15 ਮਈ ਤੋਂ ਉਪਲੱਬਧ

ਅੰਮ੍ਰਿਤਸਰ, 14 ਮਈ (ਸੁਖਬੀਰ ਸਿੰਘ) – ਭਾਰਤੀ ਸੇਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਲੜਕੇ ਅਤੇ …

Leave a Reply