ਜੰਡਿਆਲਾ ਗੁਰੁ, 7 ਅਗਸਤ (ਹਰਿੰਦਰ ਪਾਲ ਸਿੰਘ)- ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਯੂਨਿਟ ਜੰਡਿਆਲਾ ਗੁਰੂ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਛੱਪਦੇ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਵਰਿੰਦਰ ਸਿੰਘ ਮਲਹੋਤਰਾ ਨੂੰ ਪੁਲਿਸ ਵਲੋਂ 5 ਅਗਸਤ ਰਾਤ ਕਰੀਬ 12 ਵਜੇ ਉਹਨਾ ਦੇ ਘਰੋਂ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਸਬੰਧੀ ਪੱਤਰਕਾਰਾਂ ਵਲੋਂ ਵਰਿੰਦਰ ਸਿੰਘ ਦੇ ਘਰ ਸੰਪਰਕ ਕਰਨ ਤੇ ਪਤਾ ਲੱਗਾ ਕਿ ਰਾਤ ਵੱਖ-ਵੱਖ ਗੱਡੀਆਂ ਵਿੱਚ ਸਵਾਰ ਕਰੀਬ 20-25 ਪੁਲਿਸ ਮੁਲਾਜ਼ਮ ਜਿਸ ਦੀ ਅਗਵਾਈ ਐਸ.ਐਚ.ਓ ਦਵਿੰਦਰ ਸਿੰਘ ਬਾਜਵਾ ਕਰ ਰਹੇ ਸਨ ਵਲੋਂ ਉਹਨਾ ਦੇ ਘਰ ਧਾਵਾ ਬੋਲ ਦਿੱਤਾ ਗਿਆ ਅਤੇ ਵਰਿੰਦਰ ਸਿੰਘ ਨੂੰ ਆਪਣੇ ਨਾਲ ਫੜ ਕੇ ਲੈ ਗਏ ਅਤੇ ਦੇਰ ਸ਼ਾਮ ਕਰੀਬ 6 ਵਜੇ ਉਹਨਾਂ ਨੂੰ ਵਾਪਿਸ ਘਰ ਭੇਜ ਦਿੱਤਾ ਗਿਆ।
ਇਸ ਸਬੰਧੀ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸ੍ਰ: ਜਸਬੀਰ ਸਿੰਘ ਪੱਟੀ ਨੇ ਇਸ ਦੀ ਕਰੜੇ ਸ਼ਬਦਾ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਪੱਤਰਕਾਰਾਂ ਦੀ ਆਜ਼ਾਦੀ ਉੱਪਰ ਹਮਲਾ ਹੈ।ਉਹਨਾ ਕਿਹਾ ਕਿ ‘ਪ੍ਰੈਸ’ ਜਾਂ ‘ਪੱਤਰਕਾਰ’ ਦਾ ਕਿਸੇ ਵੀ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਹੁੰਦਾ, ਇਹ ਇੱਕ ਆਜ਼ਾਦ ਹਸਤੀ ਹੈ।ਇਸ ਤੋਂ ਇਲਾਵਾ ਜੰਡਿਆਲਾ ਪੱਤਰਕਾਰ ਭਾਈਚਾਰੇ ਵਲੋਂ ਵੀ ਇਸ ਘਟਨਾ ਨੂੰ ਅਤਿ ਮੰਦਭਾਗਾ ਕਰਾਰ ਦਿੱੱਤਾ ਗਿਆ।ਜਿਸ ਵਿੱਚ ਮਾਝਾ ਪ੍ਰੈਸ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਨਾਗੀ, ਸਤਿੰਦਰਬੀਰ ਸਿੰਘ, ਭੁਪਿੰਦਰ ਸਿੰਘ, ਚੰਡੀਗੜ੍ਹ ਪੰਜਾਬ ਜਰਨਲਿਸਟ ਯੂਨੀਅਨ ਇਕਾਈ ਜੰਡਿਆਲਾ ਗੁਰੁ ਦੇ ਮੀਤ ਪ੍ਰਧਾਨ ਗੋਪਾਲ ਸਿੰਘ, ਸੁਖਚੈਨ ਸਿੰਘ, ਕੁਲਜੀਤ ਸਿੰਘ, ਰਾਮਸ਼ਰਨਜੀਤ ਸਿੰਘ, ਵਰੁਣ ਸੋਨੀ, ਹਰਿੰਦਰਪਾਲ ਸਿੰਘ, ਰਾਕੇਸ਼ ਸੂਰੀ, ਨਰਿੰਦਰ ਸੂਰੀ, ਸੰਦੀਪ ਜੈਨ, ਪ੍ਰਦੀਪ ਜੈਨ ਜਨਰਲ ਸੱਕਤਰ ਜੰਡਿਆਲਾ ਪ੍ਰੈਸ ਕਲੱਬ, ਅਨੀਲ ਕੁਮਾਰ, ਮੁਨੀਸ਼ ਕੁਮਾਰ, ਹਰੀਸ਼ ਕੱਕੜ, ਜਸਪਾਲ ਸ਼ਰਮਾ, ਸਤਪਾਲ ਸਿੰਘ, ਅਸ਼ਵਨੀ ਸ਼ਰਮਾ, ਡਾ:ਦਲੇਰ ਸਿੰਘ ਜੋਹਲ, ਅਮਰੀਕ ਸਿੰਘ ਨਵਾਂ ਪਿੰਡ, ਸੁਰਜੀਤ ਸਿੰਘ ਟਾਂਗਰਾ, ਸੁਖਦੇਵ ਸਿੰਘ ਟਾਂਗਰਾ, ਸਿਕੰਦਰ ਸਿੰਘ ਖਾਲਸਾ ਆਦਿ ਸ਼ਾਮਿਲ ਹਨ।ਅਤਿ ਭਰੋਸੇਯੋਗ ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਵੱਖ-ਵੱਖ ਸਿੱਖ ਜਥੇਬੰਦੀਆਂਵਲੋਂ ਵੱਡੇ ਪੱਧਰ ਉੱਪਰ ਲੁਧਿਆਣਾ ਵਿੱਚ ਦਿੱਤੇ ਜਾ ਰਹੇ ਇੱਕ ਧਰਨੇ ਨੂੰ ਅਸਫਲ ਕਰਨ ਲਈ ਸਿੱਖ ਆਗੂਆ ਨੂੰ ਫੜਿਆ ਜਾ ਰਿਹਾ ਸੀ, ਜਿਸ ਦੀ ਲਪੇਟ ਵਿਚ ਪੱਤਰਕਾਰ ਵਰਿੰਦਰ ਸਿੰਘ ਵੀ ਆ ਗਏ। ਜਦੋਂ ਕਿ ਜੰਡਿਆਲਾ ਪੁਲਿਸ ਉਹਨਾ ਦੇ ਇਸ ਅਹੁੱਦੇ ਤੋਂ ਪੂਰੀ ਤਰ੍ਹਾ ਜਾਣੂ ਹੈ ਅਤੇ ਨਾ ਹੀ ਉਹਨਾ ਦਾ ਕਿਸੇ ਜਥੇਬੰਦੀ ਨਾਲ ਸਬੰਧ ਹੈ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ
ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …
Punjab Post Daily Online Newspaper & Print Media