Wednesday, September 16, 2026

 ਕੌਂਸਲਰ ਮਨਮੋਹਨ ਸਿੰਘ ਟੀਟੂ ਨੂੰ ਸਦਮਾ, ਭਰਾ ਦਾ ਦਿਹਾਂਤ

ਸੈਂਕੜੇ ਸੇਜਲ ਅੱਖਾਂ ਦੀ ਹਾਜ਼ਰੀ ‘ਚ ਦਿੱਤੀ ਅੰਤਿਮ ਵਿਦਾਇਗੀ

Paramjit pammiਅੰਮ੍ਰਿਤਸਰ, 8 ਅਗਸਤ (ਗੁਰਚਰਨ ਸਿੰਘ)- ਨਗਰ ਨਿਗਮ ਦੀ ਵਾਰਡ 42 ਤੋਂ ਕੌਂਸਲਰ ਤੇ ਹੋਲੀ ਸਿੱਟੀ ਟਰੱਸਟ ਦੇ ਪ੍ਰਧਾਨ ਮਨਮੋਹਨ ਸਿੰਘ ਟੀਟੂ ਅਤੇ ਪੁਲਿਸ ਇੰਸਪੈਕਟਰ ਇੰਦਰਜੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਵੱਡੇ ਭਰਾਤਾ ਸ: ਪਰਮਜੀਤ ਸਿੰਘ ਪੰਮੀ ਨੂੰ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਅਕਾਲ ਚਲਾਣਾ ਕਰ ਗਏ।ਤਕਰੀਬਨ 60 ਸਾਲ ਦੇ ਪਰਮਜੀਤ ਸਿੰਘ ਦਾ ਅੱਜ ਸ਼ਮਸ਼ਾਨ ਘਾਟ ਖੰਡਵਾਲਾ (ਛੇਹਰਟਾ) ਵਿਖੇ ਸੈਂਕੜੇ ਸੇਜਲ ਅੱਖਾਂ ਦੀ ਹਾਜ਼ਰੀ ਵਿੱਚ ਵਿਛੜੀ ਰੂਹ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ।ਇਸ ਦੁੱਖ ਦੀ ਘੜੀ ਸ਼ਾਮਿਲ ਸਖਸ਼ੀਅਤਾਂ ਵਿੱਚ ਭਾਈ ਰਾਮ ਸਿੰਘ ਮੈਂਬਰ ਸ੍ਰੋਮਣੀ ਕਮੇਟੀ, ਜਥੇ: ਪੂਰਨ ਸਿੰਘ ਮੱਤੇਵਾਲ, ਚੇਅਰਮੈਨ ਹਰਿੰਦਰ ਸਿੰਘ, ਤਿਲਕ ਰਾਜ ਪ੍ਰਧਾਨ, ਸਤਿੰਦਰਪਾਲ ਸਿੰਘ ਰਾਜੂ ਮੱਤੇਵਾਲ, ਸਵਿੰਦਰ ਸਿੰਘ ਵਸੀਕਾ, ਰਜਿੰਦਰ ਸਿੰਘ ਬਿੱਟੂ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਰਿਸ਼ਤੇਦਾਰ ਤੇ ਸਾਕ ਸਬੰਧੀ ਮੌਜੂਦ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply