Tuesday, September 15, 2026

ਕੰਵਰ ਵਿਜੈ ਪ੍ਰਤਾਪ ਸਿੰਘ ਨੇ ਡੀ.ਆਈ.ਜੀ ਬਾਰਡਰ ਰੇਂਜ ਵਜੋਂ ਅਹੁੱਦਾ ਸੰਭਾਲਿਆ

PPN0808201510

ਅੰਮ੍ਰਿਤਸਰ, 8 ਅਗਸਤ (ਪੰਜਾਬ ਪੋਸਟ ਬਿਊਰੋ) – 998 ਬੈਚ ਤੇ ਪੰਜਾਬ ਕੇਡਰ ਦੇ ਆਈ.ਪੀ.ਐਸ ਅਧਿਕਾਰੀ ਕੰਵਰ ਵਿਜੈ ਪ੍ਰਤਾਪ ਸਿੰਘ ਨੇ ਅੱਜ ਬਾਰਡਰ ਰੇਂਜ ਦੇ ਡੀ.ਆਈ.ਜੀ ਵਜੋਂ ਆਹੁਦਾ ਸੰਭਾਲਿਆ, ਸਿਟੀ ਪੁਲਿਸ, ਅਪਰਾਧ, ਖੋਜ, ਸਾਈਬਰ ਕ੍ਰਾਈਮ, ਪ੍ਰੋ-ਐਕਟਿਵ ਪੁਲਿਸ ਅਤੇ ਕਮਿਓਨਟੀ ਪੁਲਿਸ ‘ਚ ਮੁਹਾਰਤ ਰੱਖਣ ਵਾਲੇ ਸ੍ਰੀ ਪ੍ਰਤਾਪ ਜਲੰਧਰ ਰੇਂਜ ਡੀ.ਆਈ.ਜੀ ਅਹੁਦੇ ਤੋਂ ਅੰਮ੍ਰਿਤਸਰ ਤਬਦੀਲ ਹੋਏ ਹਨ।ਇਸ ਤੋਂ ਪਹਿਲਾਂ ਉਹ ਪੁਲਿਸ ਕਮਿਸ਼ਨਰ ਜਲੰਧਰ ਡੀ.ਆਈ.ਜੀ ਲੁਧਿਆਣਾ ਰੇਂਜ, ਅੰਮ੍ਰਿਤਸਰ, ਗੁਰਦਾਸਪੁਰ, ਬਟਾਲਾ ਤੇ ਫਿਰੋਜਪੁਰ ਦੇ ਐਸ.ਐਸ.ਪੀ ਅਤੇ ਅੰਮ੍ਰਿਤਸਰ ਤੇ ਮੁਹਾਲੀ ਵਿਖੇ ਬਤੌਰ ਐਸ.ਪੀ.ਸਿਟੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।
ਉਨ੍ਹਾਂ ਸਾਲ 2011 ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੁਲਿਸ ਪ੍ਰਬੰਧ ‘ਚ ਪੀ.ਐਚ.ਡੀ ਕੀਤੀ ਹੈ।ਇਸ ਤੋਂ ਇਲਾਵਾ ਉਹ ਕਈ ਕਿਤਾਬਾਂ ਲਿਖ ਚੁੱਕੇ ਹਨ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ‘ਚ ਪਰਚੇ ਪੜ੍ਹ ਚੁੱਕੇ ਹਨ।ਅੱਜ ਆਪਣਾ ਅਹੁੱਦਾ ਸੰਭਾਲਣ ਉਪਰੰਤ ਉਹ ਬਾਬਾ ਬਕਾਲਾ ਵਿਖੇ ਮੁੱਖ ਮੰਤਰੀ ਸz: ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਮਿਲੇ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply