Saturday, April 18, 2026

ਨਸ਼ਾ ਮੁਕਤ ਪੰਜਾਬ ਦੀ ਦੁਹਾਈ ਦੇਣ ਵਾਲੀ ਭਾਜਪਾ ਹੀ ਨੌਜਵਾਨਾਂ ਨੂੰ ਨਸ਼ੇ ਵਿੱਚ ਡੁਬੋਣ ਲੱਗੀ – ਐਡਵੋਕੇਟ ਨਵੀਨ ਜੈਰਥ

Naveen jairth

ਹੁਸ਼ਿਆਰਪੁਰ, 8 ਅਗਸਤ (ਸਤਵਿੰਦਰ ਸਿੰਘ) – ਅੱਜ ਤੋਂ ਇੱਕ ਸਾਲ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡੀਓ ਤੇ ਆਏ ਪ੍ਰੋਗ੍ਰਾਮ “ਮਨ ਕੀ ਬਾਤ“ ਵਿੱਚ ਪੰਜਾਬ ਦੇ ਲੋਕਾਂ ਨੂੰ ਨਸ਼ੇ ਤੋਂ ਨਿਜਾਦ ਦੁਆਉਣ ਦਾ ਵਾਦਾ ਕੀਤਾ ਸੀ ਪਰ ਭਾਜਪਾ ਦੇ ਸੂਬਾ ਮੁਖੀ ਕਮਤ ਸ਼ਰਮਾ ਦੇ ਨਿੱਜੀ ਸਕੱਤਰ ਅਤੇ ਹੋਰ ਤਿੰਨ ਚਹੇਤਿਆਂ ਦੇ ਵਿਰੁੱਧ ਨਸ਼ੇ ਦੀ ਤਸਕਰੀ ਕਰਕੇ ਹੋਈ ਐਫ. ਆਈ. ਆਰ. ਤੋਂ ਇਹ ਸਾਬਿਤ ਹੋ ਗਿਆ ਹੈ ਕਿ ਮੋਦੀ ਦੇ ਕਹੇ ਨੂੰ ਉਹਨਾ ਦੀ ਪਾਰਟੀ ਹੀ ਮੰਨਣ ਨੂੰ ਤਿਆਰ ਨਹੀਂ ।ਇਹ ਅਲਫਾਜ ਆਮ ਆਦਮੀ ਪਾਰਟੀ ਦੀ ਕੌਮੀ ਪ੍ਰੀਸ਼ਦ ਦੇ ਮੈਂਬਰ ਐਡਵੋਕੇਟ ਨਵੀਨ ਜੈਰਥ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਕਹੇ ।ਉਹਨਾਂ ਕਿਹਾ ਕਿ ਹੁਣ ਇਹ ਸਾਬਿਤ ਹੋ ਚੁੱਕਾ ਹੈ ਕਿ ਪੰਜਾਬ ਦਾ ਜੋ ਨੌਜਵਾਨ ਨਸ਼ੀਲੀਆਂ ਵਸਤਾਂ ਵਿੱਚ ਡੁੱਬ ਕੇ ਆਪਣਾ ਅਤੇ ਅਪਣੇ ਪਰਿਵਾਰ ਦਾ ਬੇੜਾ ਗਰਕ ਕਰ ਰਿਹਾ ਹੈ, ਉਸ ਵਾਸਤੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਪੂਰੀ ਤਰਾਂ ਨਾਲ ਜਿੰਮੇਦਾਰ ਹੈ ।ਉਹਨਾਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਸਿਰਫ ਲੋਕ ਦਿਖਾਵੇ ਵਾਸਤੇ ਨਸ਼ੇ ਦੀ ਤੋਹਮਤ ਇੱਕ ਦੂਜੇ ਤੇ ਲਗਾਊੰਦੀਆਂ ਰਹਿੰਦੀਆਂ ਹਨ ।ਅਸਲ ਵਿੱਚ ਇਹਨਾਂ ਦੋਵਾਂ ਪਾਰਟੀਆਂ ਨੂੰ ਪੰਜਾਬ ਦੀ ਜਵਾਨੀ ਦੀ ਕੋਈ ਪਰਵਾਹ ਨਹੀੰੰ ਹੈ ।ਜੈਰਥ ਨੇ ਕਿਹਾ ਕਿ ਅਕਾਲੀ ਹੋਣ ਜਾਂ ਭਾਜਪਾ ਇਹ ਇੱਕ ਸਾਜਿਸ਼ ਦੇ ਤਹਿਤ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚ ਡੁਬੋ ਰਹੇ ਹਨ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਜੇਕਰ ਸਰਕਾਰ ਦੇ ਭ੍ਰਿਸ਼ਟਾਚਾਰ ਦੇ ਵਿਰੁੱਧ ਨੌਜਵਾਨਾਂ ਨੇ ਜਾਗ੍ਰਿਤ ਹੋ ਕੇ ਕ੍ਰਾਂਤੀ ਕਰ ਦਿੱਤੀ ਤਾਂ ਉਸਨੂੰ ਸੰਭਾਲਣਾ ਮੁਸ਼ਕਿਲ ਹੋ ਜਾਵੇਗਾ । ‘ਆਪ’ ਨੇਤਾ ਨੇ ਕਿਹਾ ਕਿ ਭਾਜਪਾ ਦੇ ਸੂਬਾ ਪ੍ਰਧਾਨ ਨੂੰ ਵੀ ਆਪਣਾ ਇਸਤੀਫਾ ਨੈਤਿਕਤਾ ਦੇ ਅਧਾਰ ਤੇ ਦੇਣਾ ਚਾਹੀਦਾ ਹੈ ਤਾਕਿ ਉਹਨਾਂ ਦੇ ਚਹੇਤਿਆਂ ਦੇ ਵਿਰੁੱਧ ਦਰਜ ਹੋਏ ਨਸ਼ਾ ਤਸਕਰੀ ਦੇ ਮੁਕੱਦਮੇਂ ਵਿੱਚ ਉਹ ਕਿਸੇ ਵੀ ਤਰਾਂ ਜਾਂਚ ਨੂੰ ਪ੍ਰਭਾਵਿਤ ਨਾ ਕਰ ਸਕਣ ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply