ਖਾਲਸਾ ਦੀਆਂ ਸੇਵਾਵਾਂ ‘ਤੇ ਸਮੁੱਚੇ ਪੰਥ ਨੂੰ ਮਾਨ- ਨਵਦੀਪ ਸਿੰਘ ਆਸਟ੍ਰੇਲੀਆ
ਸੰਦੌੜ, 9 ਅਗਸਤ (ਹਰਮਿੰਦਰ ਸਿੰਘ ਭੱਟ) -ਸ਼ਹਿਰ ਮਾਨਸਾ ਤੋਂ ਸ਼ੁਰੂ ਕਰ ਕੇ ਪੂਰੇ ਭਾਰਤ ਵਿੱਚ ਦਸਤਾਰ ਸਜਾਓ ਲਹਿਰ ਤਹਿਤ ਦਸਤਾਰ ਸਿਖਲਾਈ ਕੈਂਪ ਲਗਾਉਂਣ ਵਾਲੇ ਤੇਜਿੰਦਰ ਸਿੰਘ ਖਾਲਸਾ ਨੂੰ ਉਨ੍ਹਾ ਦੀਆਂ ਧਾਰਮਿਕ ਸੇਵਾਵਾਂ ਤਹਿਤ ਆਸਟ੍ਰੇਲੀਅਨ ਸਿੱਖ ਸੰਗਤ ਵੱਲੋਂ ਅਲਟੋ ਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।ਅੱਜ ਗੁਰਦੁਆਰਾ ਸਿੰਘ ਸਭਾ ਮਾਨਸਾ ਦੇ ਸਵੇਰ ਦੇ ਗੁਰਮਤਿ ਸਮਾਗਮਾਂ ਦੀ ਸਮਾਪਤੀ ਉਪਰੰਤ ਤੇਜਿੰਦਰ ਸਿੰਘ ਨੂੰ ਕਾਰ ਦੀਆਂ ਚਾਬੀਆਂ ਸਮੁੱਚੀ ਮਾਨਸਾ ਸੰਗਤ ਦੀ ਹਾਜਰੀ ਚ ਸਪੁੱਰਦ ਕੀਤੀਆਂ।ਆਸਟ੍ਰੇਲੀਆ ਤੋਂ ਪ੍ਰੈੱਸ ਨੂੰ ਭੇਜੇ ਸੰਦੇਸ਼ ਵਿੱਚ ਨਵਦੀਪ ਸਿੰਘ ਆਸਟ੍ਰੇਲੀਆ ਨੇ ਕਿਹਾ ਕਿ ਕੌਮ ਲਈ ਦਿਨ ਰਾਤ ਪ੍ਰਚਾਰ ਕਰਨ ਵਾਲੇ ਇਸ ਨਿਸ਼ਕਾਮ ਸਿੱਖ ਦੀ ਸਾਰ ਲੈਣਾ ਸਾਡਾ ਇਹ ਮੁੱਢਲਾ ਫਰਜ ਸੀ ਜਿਸ ਨੂੰ ਅਸੀਂ ਪੂਰਾ ਕੀਤਾ ਹੈ।ਉੱਧਰ ਦਸਤਾਰ ਸਜਾਓ ਲਹਿਰ ਦੇ ਸੰਸਥਾਪਕ ਤੇਜਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਉਹ ਆਪਣੀ ਧਾਰਮਿਕ ਸੇਵਾਵਾਂ ਨੂੰ ਨਿਰੰਤਰ ਰੂਪ ਵਿੱਚ ਹੋਰ ਵੀ ਤੇਜੀ ਨਾਲ ਸਿੱਖ ਸੰਗਤਾਂ ਤੱਕ ਲੈ ਕੇ ਜਾਣਗੇ।ਇਸ ਮੌਕੇ ਸz. ਗੁਰਦੀਪ ਸਿੰਘ ਦੀਪ ਪ੍ਰਧਾਨ ਗੁ: ਸਿੰਘ ਸਭਾ ਮਾਨਸਾ, ਬਾਬਾ ਧਰਮਵੀਰ ਸਿੰਘ ਜੀ ਘਰਾਗਣੇ ਵਾਲੇ, ਗੁਰਪ੍ਰੀਤ ਸਿੰਘ ਭੁੱਚਰ, ਡਾਕਟਰ ਜਸਪ੍ਰੀਤ ਸਿੰਘ, ਬੂਟਾ ਸਿੰਘ ਮਾਨ, ਜਸਪਾਲ ਸਿੰਘ ਜੱਸੀ ਆਦਿ ਹਾਜਰ ਸਨ।
Punjab Post Daily Online Newspaper & Print Media
