Thursday, March 5, 2026

ਵਰਲੱਡ ਕੈਂਸਰ ਕੇਅਰ ਸੰਸਥਾ ਵੱਲੋਂ ਸ੍ਰੀ ਹਹਮੰਦਿਰ ਸਾਹਿਬ ਵਿੱਚ 3 ਦਿਨਾਂ ਮੈਗਾ ਕੈਂਪ ਸਮਾਪਤ

2.40 ਲੱਖ ਜਾਗਰੁਕਤਾ ਲੀਫਲੈਟ ਵੰਡੇ, 6413 ਲੋਕਾਂ ਨੇ ਕਰਵਾਇਆ ਚੇਕਅਪ

PPN0908201505

ਅੰਮ੍ਰਿਤਸਰ, 9 ਅਗਸਤ (ਗੁਰਪ੍ਰੀਤ ਸਿੰਘ) – ਸ੍ਰੀ ਹਰਮੰਦਿਰ ਸਾਹਿਬ ਵਿੱਚ ਵਰਲੱਡ ਕੈਂਸਰ ਕੇਅਰ ਸੰਸਥਾ ਵੱਲੋਂ ਚੇਅਰਮੈਨ ਕੁਲਵੰਤ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਸ਼ੁਰੂ ਹੋਇਆ 3 ਦਿਨਾਂ ਕੈਂਪ ਅੱਜ ਸਫਲਤਾਪੂਰਵਕ ਸਮਾਪਤ ਹੋ ਗਿਆ। ਸਮਾਪਨ ਸਮਾਰੋਹ ਵਿੱਚ ਚੇਅਰਮੈਨ ਧਾਲੀਵਾਲ ਨੇ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆ ਕਿਹਾ ਕਿ ਸ੍ਰੀ ਹਰਮੰਦਿਰ ਸਾਹਿਬ ਵਿੱਚ ਆਈਆ ਲੱਖਾ ਸੰਗਤਾਂ ਨੇ ਕੈਂਪ ਕਾ ਲਾਭ ਲਿਆ। ਕੈਂਪਾਂ ਦੇ ਦੌਰਾਨ ਇਹ ਵੀ ਅਨੁਭਵ ਕੀਤਾ ਗਿਆ ਕਿ ਕੈਂਸਰ ਪ੍ਰਤਿ ਲੋਕਾਂ ਵਿੱਚ ਜਾਗਰੂਕਤਾ ਦੀ ਕਮੀ ਹੈ, ਤਦ ਹੀ ਇਸ ਨਾਮੁਰਾਦ ਬੀਮਾਰੀ ਦੀ ਗਿਰਫਤ ਵਿੱਚ ਲੋਕ ਫੱਸ ਜਾਂਦੇ ਹਨ। ਉਨਾਂ ਕਿਹਾ ਕਿ ਜੇਕਰ ਪਹਲੀ ਸਟੇਜ ‘ਤੇ ਹੀ ਕੈਂਸਰ ਨੂੰ ਡਿਟੈਕਟ ਕਰ ਲਿਆ ਜਾਵੇ ਤਾਂ ਬਚਿਆ ਜਾ ਸਕਦਾ ਹੈ ਲੇਕਿਨ ਇਸਦੇ ਲਈ ਲੋਕਾਂ ਨੂੰ ਇਸਦੀ ਮੁਢਲੀ ਜਾਣਕਾਰੀ ਹੋਣਾ ਜਰੂਰੀ ਹੈ। ਉਨਾਂ ਕਿਹਾ ਕਿ ਵਰਲੱਡ ਕੈਂਸਰ ਕੇਅਰ ਸੰਸਥਾ ਦਾ ਇਹੀ ਉੱਦੇਸ਼ ਹੈ ਕਿ ਲੋਕਾਂ ਨੂੰ ਕੈਂਸਰ ਪ੍ਰਤੀ ਜਾਕਰੂਕ ਕੀਤਾ ਜਾਵੇ ਅਤੇ ਉਨਾਂ ਨੂੰ ਇਨਾਂ 3 ਦਿਨਾਂ ਕੈਂਪਾਂ ਦੇ ਦੌਰਾਨ ਭਾਰੀ ਸਫਲਤਾ ਮਿਲੀ ਹੈ। ਉਨਾਂ ਕਿਹਾ ਕਿ ਕੈਂਪਾ ਦਾ ਸਿਲਸਿਲਾ ਇਸੇ ਤਰਾਂ ਹੀ ਜਾਰੀ ਰਹੇਗੀ ਅਤੇ ਵਰਲੱਡ ਕੈਂਸਰ ਕੇਅਰ ਸੰਸਥਾ ਆਪਣੀ ਸੁਵਿਧਾਵਾਂ ਇਸੇ ਤਰਾਂ ਹੀ ਲੋਕਾਂ ਨੂੰ ਦਿੰਦੀ ਰਹੇਗੀ।
ਵਰਲੱਡ ਕੈਂਸਰ ਕੇਅਰ ਸੰਸਥਾ ਦੇ ਐਮ.ਡੀ ਧਰਮਿੰਦਰ ਢਿੱਲੋਂ ਨੇ ਦੱਸਿਆ ਕਿ 3 ਦਿਨਾਂ ਕੈਂਪ ਭਾਰੀ ਸਫਲਤਾ ਦੇ ਬਾਅਦ ਸੰਪੰਨ ਹੋਇਆ ਹੈ, ਜਿਸ ਵਿੱਚ 3.30 ਲੱਖ ਆਬਾਦੀ ਨੂੰ ਕਵਲ ਕਰਦਿਆ ਹੋਏ ਉਨਾਂ ਨੂੰ ਜਾਗਰੂਕ ਕੀਤਾ ਹੈ। ਕੈਂਪ ਦੇ ਦੌਰਾਨ 3 ਦਿਨਾਂ ਵਿੱਚ 2.40 ਲੱਖ ਲੀਫਲੈਟ ਵੱਡੇ ਗਏ। ਕੈਂਪ ਦੇ ਦੌਰਾਨ ਕੁਲ 6413 ਲੋਕਾਂ ਦਾ ਚੇਕਅਪ ਕੈਂਪ ਕੀਤਾ ਗਿਆ, ਜਿਸ ‘ 3384 ਪੁਰਸ਼ ਅਤੇ 3039 ਮਹਿਲਾਵਾਂ ਸਨ। ਇਨਾਂ ਵਿੱਚੋਂ 97 ਦੇ ਪੀ.ਐਸ.ਏ ਟੈਸਟ ਕੀਤਾ ਜਦਕਿ 39 ਦਾ ਪੇਪ ਸਮੀਅਰ ਅਤੇ 144 ਦਾ ਸੀ.ਬੀ.ਸੀ ਟੈਸੱਟ ਕੀਤਾ ਗਿਆ। ਉਨਾਂ ਦੱਸਿਆ ਕਿ ਕੈਂਪ ਦੇ ਦੌਰਾਨ 90 ਜਾਗਰੁਕਤਾ ਸੈਸ਼ਨਾਂ ਦਾ ਆਯੋਜਨ ਕੀਤਾ ਗਿਆ। ਚੇਕਅਪ ਕੀਤੇ ਗਏ ਸਾਰਿਆ ਲੋਕਾਂ ਦਾ ਬੀ.ਪੀ ਅਤੇ ਸ਼ੂਗਰ ਟੈਸਟ ਕੀਤੇ ਗਏ।ਜਿੰਨਾ ਵਿੱਚ 563 ਮਰੀਜ ਹਾਈ ਸ਼ੂਗਰ ਦੇ ਨਿਕਲੇ ਅਤੇ 289 ਨਵੇਂ ਸ਼ੂਗਰ ਦੇ ਮਰੀਜ ਸਨ ਜਦਕਿ 623 ਹਾਈ ਬੱਲਡ ਪ੍ਰੈਸ਼ਰ ਦੇ ਮਰੀਜ ਨਿਕਲੇ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply