Sunday, October 11, 2026

ਦੋ ਮਹੀਨਿਆਂ ‘ਚ ਕਾਇਆ ਕਲਪ ਹੋਵੇਗੀ ਭਗਤਾਂਵਾਲਾ ਕੂੜਾ ਡੰਪ ਦੀ-ਉਪ ਮੁੱਖ ਮੰਤਰੀ

ਉਪ ਮੁੱਖ ਮੰਤਰੀ ਨੇ ਖੁਦ ਜਾ ਕੇ ਕੀਤੀ ਚੱਲ ਰਹੇ ਕੰਮ ਦੀ ਨਿਗਰਾਨੀ

PPN0908201506

ਅੰਮ੍ਰਿਤਸਰ, 9 ਅਗਸਤ (ਗੁਰਚਰਨ ਸਿੰਘ) – ਭਗਤਾਂਵਾਲਾ ਸਥਿਤ ਕੂੜੇ ਦਾ ਡੰਪ ਜਿਸ ਨੂੰ ਲੈ ਕੇ ਲੰਮੇ ਸਮੇ ਤੋਂ ਮੰਗ ਆ ਰਹੀ ਸੀ , ਦੀ ਹੁਣ ਛੇਤੀ ਹੀ ਕਾਇਆ ਕਲਪ ਹੋ ਜਾਵੇਗੀ ਅੱਜ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਉਕਤ ਕੂੜਾ ਡੰਪ ਦਾ ਦੌਰਾ ਕੀਤਾ ਅਤੇ ਇਥੇ ਹੋ ਰਹੀ ਚਾਰ-ਦੀਵਾਰੀ ਵੇਖੀ।ਉਹਨਾਂ ਮੌਕੇ ‘ਤੇ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਪ੍ਰਦੀਪ ਸਭਰਵਾਲ ਨੂੰ ਹਦਾਇਤ ਕੀਤੀ ਕਿ ਉਹ ਇਸ ਡੰਪ ਦੇ ਕਰੀਬ 15 ਏਕੜ ਥਾਂ ‘ਚ ਫੈਲੀ ਗੰਦਗੀ ਨੂੰ ਪੱਧਰੀ ਕਰਕੇ ਉਸ ਉਪਰ ਫੁੱਟ-ਫੁੱਟ ਮਿੱਟੀ ਪਾ ਦੇਣ ਜਿਸ ਨਾਲ ਇਥੋ ਆ ਰਾਹੀ ਬਦਬੂ ਖਤਮ ਹੋ ਜਾਵੇਗੀ ਅਤੇ ਸਾਰਾ ਕੂੜਾ ਗਲ ਕੇ ਮਿੱਟੀ ਹੋ ਜਾਵੇਗਾ। ਉਨਾਂ ਇਸ ਦੁਆਲੇ ਹੋ ਰਹੀ ਕੰਧ ਨੂੰ 10-10 ਫੁੱਟ ਉਚਾ ਕਰਨ ਦੀ ਹਦਾਇਤ ਕੀਤੀ।
ਸ: ਬਾਦਲ ਨੇ ਕਿਹਾ ਕਿ ਇਹ ਸਾਰਾ ਕੰਮ ਦੋ ਮਹੀਨਿਆਂ ਦੇ ਵਿੱਚ-ਵਿੱਚ ਨੇਪਰੇ ਚਾੜਿਆ ਜਾਵੇ, ਉਨਾਂ ਇਸ ਥਾਂ ਨੂੰ ਆ ਰਹੀਆਂ ਸੜਕਾਂ ‘ਚੋ ਮੁੱਖ ਸੜਕ ਨੂੰ ਚਾਰ ਮਾਰਗੀ ਕਰਨ ਅਤੇ ਬਾਕੀ ਸੜਕਾਂ ਵੀ ਚੌੜੀਆਂ ਕਰਨ ਦੀ ਹਦਾਇਤ ਕੀਤੀ ਸz: ਬਾਦਲ ਨੇ ਕਿਹਾ ਕਿ ਉਹ ਹੁਣ ਹਰ ਮਹੀਨੇ ਬਾਕੀ ਪ੍ਰਾਜੈਕਟਾਂ ਦੇ ਨਾਲ ਇਸ ਕੂੜਾਂ ਡੰਪ ਦੀ ਪ੍ਰਗਤੀ ਰਿਪੋਰਟ ਚੈਕ ਕਰਨਗੇ ਅਗਲੇ ਮਹੀਨੇ ਫਿਰ ਮੌਕੇ ‘ਤੇ ਆ ਕੇ ਡੰਪ ਤੇ ਚੱਲ ਰਹੀ ਉਸਾਰੀ ਦਾ ਜਾਇਜਾ ਲੈਣਗੇ।ਉਪ ਮੁੱਖ ਮੰਤਰੀ ਅੱਜ ਜਿਨਾ ਇਸ ਮੁੱਦੇ ਨੂੰ ਲੈ ਕੇ ਗਭੀਰ ਨਜਰ ਆਏ ਇਸ ਤੋ ਲੱਗਦਾ ਹੈ ਕਿ ਜਿਵੇ ਹੁਣ ਤੱਕ ਸ਼ਹਿਰ ਦੀ ਇਸ ਸਮੱਸਿਆ ਨੂੰ ਸਹੀ ਤਰੀਕੇ ਨਾਲ ਉਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੋਵੇ।
ਇਸ ਮੌਕੇ ਉਨਾਂ ਦੇ ਨਾਲ ਮਾਲ ਤੇ ਲੋਕ ਸੰਪਰਕ ਮੰਤਰੀ ਸz: ਬਿਕਰਮ ਸਿੰਘ ਮਜੀਠੀਆ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ,ਮਾਰਕੀਟ ਕਮੇਟੀ ਚੇਅਰਮੈਨ ਗੁਰਪ੍ਰੀਤ ਰੰਧਾਵਾ, ਸੀਨੀਅਰ ਮੇਅਰ ਅਵਤਾਰ ਸਿੰਘ ਟਰੱਕਾਂ ਵਾਲਾ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਚੇਅਰਮੈਨ ਉਪਕਾਰ ਸਿੰਘ ਸੰਧੂ, ਅਕਾਲੀ ਨੇਤਾ ਗੁਰਪ੍ਰਤਾਪ ਸਿੰਘ ਟਿੱਕਾ, ਨਵਦੀਪ ਸਿੰਘ ਗੋਲਡੀ, ਕੌਂਸਲਰ ਗਰੁੱਪ ਲੀਡਰ ਸੁਰਿੰਦਰ ਸਿੰਘ ਸੁਲਤਾਨਵਿੰਡ, ਲਖਬੀਰ ਸਿੰਘ ਮੋਨੀ ਵੇਰਕਾ, ਅੰਮ੍ਰਿਤਪਾਲ ਸਿੰਘ ਬੱਬਲੂ, ਜਸਪਾਲ ਸਿੰਘ ਸ਼ੰਟੂ, ਮੋਹਨ ਸਿੰਘ ਸ਼ੈਲਾ, ਬੰਟੀ ਗੰਡੀਵਿੰਡ, ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply