Thursday, April 23, 2026

ਭਾਈ ਘਨ੍ਹਈਆ ਜੀ ਚੈਰੀਟੇਬਲ ਹਸਪਤਾਲ ਵਲੋਂ ਮੈਡੀਕਲ ਕੈਂਪ ਲਗਾਇਆ ਗਿਆ

PPN0908201510

ਜੰਡਿਆਲਾ ਗੁਰੂ, 9 ਅਗਸਤ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ)- ਮਾਨਵਤਾ ਦੀ ਸੇਵਾ ਲਈ ਆਪਣੀ ਡਿਊਟੀ ਨਿਭਾਅ ਰਹੇ ਭਾਈ ਘਨ੍ਹਈਆ ਜੀ ਚੈਰੀਟੇਬਲ ਹਸਪਤਾਲ ਬਾਜ਼ਾਰ ਕਸ਼ਮੀਰੀਆਂ ਵਿਚ ਅੱਜ ਇੱਕ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿਚ ਛਾਤੀ ਰੋਗਾਂ ਦੇ ਮਾਹਿਰ ਡਾਕਟਰ ਰਮਿੰਦਰ ਕੋਰ ਕੰਸਲਟੈਂਟ ਫੋਰਟਿਸ ਐਸਕਾਰਟ ਹਸਪਤਾਲ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਦਮਨਦੀਪ ਸਿੰਘ ਨੇ ਮਰੀਜਾਂ ਦਾ ਚੈੱਕਅੱਪ ਕੀਤਾ।ਮਰੀਜ਼ਾਂ ਦੇ ਲੋੜ ਅਨੁਸਾਰ ਫਰੀ ਟੈਸਟ ਕੀਤੇ ਅਤੇ ਦਵਾਈਆਂ ਵੀ ਦਿੱਤੀਆਂ ਗਈਆਂ। ਕੈਂਪ ਦੋਰਾਨ ਸਾਹ ਦੀ ਬਿਮਾਰੀ, ਛਾਤੀ ਦਾ ਦਰਦ, ਐਲਰਜੀ, ਪੁਰਾਣੀ ਖਾਂਸੀ, ਸ਼ੁਗਰ, ਜਿਆਦਾ ਨੀਂਦ ਦਾ ਆਉਣਾ ਆਦਿ ਬਿਮਾਰੀਆ ਦਾ ਚੈੱਕਅੱਪ ਕੀਤਾ ਗਿਆ।ਹਸਪਤਾਲ ਦੇ ਮੁੱਖ ਸੇਵਾਦਰ ਸ੍ਰ: ਦੀਪ ਸਿੰਘ ਨੇ ਦੱਸਿਆ ਇਸ ਕੈਂਪ ਦੋਰਾਨ ਸੈਂਕੜੇ ਮਰੀਜਾਂ ਨੇ ਫਾਇਦਾ ਲਿਆ।ਉਹਨਾ ਕਿਹਾ ਕਿ ਕਿ ਮਨੁੱਖਤਾ ਦੀ ਸੇਵਾ ਲਈ ਇਸੇ ਤਰ੍ਹਾ ਫਰੀ ਮੈਡੀਕਲ ਕੈਂਪ ਹਸਪਤਾਲ ਵਿਚ ਲੱਗਦੇ ਰਹਿਣਗੇ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply