ਜੰਡਿਆਲਾ ਗੁਰੂ, 9 ਅਗਸਤ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ)- ਆਮ ਆਦਮੀ ਪਾਰਟੀ ਦੇ ਸਥਾਨਕ ਬੂਥ ਇੰਚਾਰਜਾਂ ਦੀ ਵਿਸ਼ਾਲ ਮੀਟਿੰਗ ਪਾਰਟੀ ਦਫ਼ਤਰ ਸਰਾਏ ਰੋਡ ਵਿਖੇ ਸ. ਬਲਜਿੰਦਰ ਸਿੰਘ ਜੋਸਨ ਦੀ ਅਗਵਾਈ ਹੇਠ ਦਿੱਲੀ ਤੋਂ ਆਈ ਟੀਮ ਦੇ ਜੋਨਲ ਅਬਜਰਵਰ ਸ੍ਰੀ ਪਰਵੀਨ ਪ੍ਰਭਾਕਰ ਗੋੜ ਅਤੇ ਸੰਜੇ ਚੋਧਰੀ ਦੀ ਹਾਜਰੀ ਵਿਚ ਹੋਈ, ਜਿ ਵਿਚ ਅੋਰਤ ਮੈਂਬਰ ਵੀ ਸ਼ਾਮਿਲ ਸਨ। ਮੀਟਿੰਗ ਬਾਰੇ ਪੈ੍ਰਸ ਨੂੰ ਬਿਆਨ ਜਾਰੀ ਬਿਆਨ ਵਿੱਚ ਆਮ ਆਦਮੀ ਪਾਰਟੀ ਆਗੂ ਸ. ਬਲਜਿੰਦਰ ਸਿੰਘ ਜੋਸਨ ਨੇ ਦੱਸਿਆ ਕਿ ਦਿਲੀ ਤੋਂ ਆਏ ਜੋਨਲ ਅਬਜਰਵਰ ਸ੍ਰੀ ਪਰਵੀਨ ਪ੍ਰਭਾਕਰ ਗੋੜ ਨੇ ਆਮ ਆਦਮੀ ਪਾਰਟੀ ਲਈ ਯੂਥ ਪੱਧਰ ਦੀਆਂ ਕਮੇਟੀਆਂ ਮਜਬੂਤ ਕਰਨ ਅਤੇ ਇਹਨਾ ਦੀ ਮਹਤੱਤਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।ਯੂਥ ਇੰਚਾਰਜਾ ਨੂੰ ਜਿੰਮੇਵਾਰੀ ਸੋਪਦਿਆਂ ਸ੍ਰੀ ਮਹਿੰਦਰ ਸਿੰਘ ਸੂਬੇਦਾਰ ਨੂੰ ਐਕਸ. ਸਰਵਿਸ ਮੈਨ ਵਿੰਗ, ਅਜੀਤ ਸਿੰਘ ਨੂੰ ਐਸ. ਸੀ ਵਿੰਗ ਅਤੇ ਬੀਬੀ ਨਵਪ੍ਰੀਤ ਕੋਰ ਨੂੰ ਇਸਤਰੀ ਵਿੰਗ ਦਾ ਸਰਕਲ ਇਨਚਾਰਜ ਨਿਯੁਕਤ ਕੀਤਾ ਗਿਆ। ਇਸ ਸਮੇਂ ਮੰਗਤ ਪਾਲ ਸਿੰਘ, ਸਾਹਿਬ ਸਿੰਘ, ਅਜੀਤ ਸਿੰਘ, ਸਤਨਾਮ ਕਲਸੀ, ਸਮੀਰ ਕੁਮਾਰ, ਮਹਿੰਦਰ ਸਿੰਘ ਗੋਲੂ, ਸਤਨਾਮ ਸਿੰਘ ਬਿੱਲਾ, ਡਾ. ਪ੍ਰਿਤਪਾਲ ਸਿੰਘ, ਆਤਮਾ ਸਿੰਘ, ਜਤਿੰਦਰ ਸਿੰਘ ਸੋਨੂੰ, ਸੁਖਵਿੰਦਰ ਸਿੰਘ , ਕੁਲਵੰਤ ਸਿੰਘ, ਕੁਲਜੀਤ ਸਿੰਘ, ਜਸਦੀਪ ਸਿੰਘ, ਬਿਟੂ ਕੋਟਲਾ, ਲੱਕਾ ਸਿੰਘ, ਅਨਮੋਲਕ ਸਿੰਘ, ਇੰਦਰਬੀਰ ਸਿੰਘ, ਬੀਬੀ ਬਲਬੀਰ ਕੋਰ ਆਦਿ ਹਾਜ਼ਿਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media