Friday, October 9, 2026

ਗੁਰਦੁਆਰਾ ਸਾਹਿਬ ਤੋਂ ਪੀਰਾਂ ਦੀ ਯਾਤਰਾ ਜਾਣ ਲਈ ਅਨਾਊਂਸਮੈਂਟ ਕਰਨ ਵਾਲੇ ਨੇ ਗਲਤੀ ਮੰਨੀ

ਸਤਿਕਾਰ ਕਮੇਟੀ ਨੇ ਸ਼੍ਰੋਮਣੀ ਕਮੇਟੀ ਦੀਆਂ ਹਦਾਇਤਾਂ ਤੇ ਰਹਿਤ ਮਰਿਆਦਾ ਤੋਂ ਕਰਵਾਇਆ ਜਾਣੂ

PPN1008201501

ਖਾਲੜਾ, 10 ਅਗਸਤ (ਰਣਬੀਰ ਸਿੰਘ, ਲਖਵਿੰਦਰ ਸਿੰਘ, ਹਰਦਿਆਲ ਸਿੰਘ) ਪਿੰਡ ਬਾਸਰਕੇ ਵਿਖੇ ਅੱਜ ਸਥਿਤੀ ਉਸ ਵਕਤ ਨਾਜ਼ੁਕ ਬਣ ਗਈ, ਜਦੋਂ ਪਿੰਡ ਵਿੱਚ ਇਕ ਵਿਅਕਤੀ ਜਸਵੰਤ ਸਿੰਘ ਨੇ ਪਿੰਡ ਵਿੱਚ ਪੈਂਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਪੀਰਾਂ ਦੀ ਯਾਤਰਾ ਜਾਣ ਵਾਸਤੇ ਅਨਾਊਂਸਮੈਂਟ ਕਰ ਦਿੱਤੀ ਇਸ ਘਟਨਾ ਬਾਰੇ ਕਿਸੇ ਸਿੱਖ ਵੀਰ ਨੇ ਸਤਿਕਾਰ ਕਮੇਟੀ ਨੂੰ ਜਾਣਕਾਰੀ ਦਿੱਤੀ ਤਾਂ ਮੌਕੇ ‘ਤੇ ਪਹੁੰਚੇ ਸਤਿਕਾਰ ਕਮੇਟੀ ਦੇ ਪ੍ਰਧਾਨ ਚਾਨਣ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ।ਉਨਾਂ ਨੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਤੋਂ ਜਦ ਪੁੱਛਿਆ ਕਿ ਇਹ ਅਨਾਊਂਸਮੈਂਟ ਉਸ ਨੇ ਕੀਤੀ ਹੈ ਤਾਂ ਗ੍ਰੰਥੀ ਸਿੰਘ ਨੇ ਦੱਸਿਆ ਕਿ ਇਹ ਅਨਾਊਂਸਮੈਂਟ ਉਹ ਨਹੀਂ ਕਰਨਾ ਚਾਹੁੰਦਾ ਸੀ, ਪਰ ਜਬਰਦਸਤੀ ਕਰਕੇ ਜਸਵੰਤ ਸਿੰਘ ਨੇ ਆਪ ਅਨਾਊਂਸਮੈਂਟ ਕਰ ਦਿੱਤੀ।ਇਸ ‘ਤੇ ਸਤਿਕਾਰ ਕਮੇਟੀ ਦੇ ਪ੍ਰਧਾਨ ਚਾਨਣ ਸਿੰਘ ਨੇ ਜਸਵੰਤ ਸਿੰਘ ਸਪੁੱਤਰ ਮਹਿਲ ਸਿੰਘ ਪਿੰਡ ਬਾਸਰਕੇ ਤਹਿ: ਪੱਟੀ ਜਿਲ੍ਹਾ ਤਰਨ ਤਾਰਨ ਨੂੰ ਬਿਠਾ ਕੇ ਸ਼੍ਰੋਮਣੀ ਕਮੇਟੀ ਦੀਆਂ ਹਦਾਇਤਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਤ ਮਰਿਆਦਾ ਬਾਰੇ ਜਾਣੂ ਕਰਵਾਇਆ।ਉਹਨਾਂ ਦੇ ਸਮਝਾਉਣ ‘ਤੇ ਜਸਵੰਤ ਸਿੰਘ ਨੇ ਲਿਖਤੀ ਮੁਆਫੀਨਾਮੇ ਵਿੱਚ ਮੁਆਫੀ ਮੰਗਦੇ ਹੋਏ ਕਿਹਾ ਕਿ ਉਸ ਨੂੰ ਸਮਝ ਆ ਗਈ ਹੈ ਅਤੇ ਅੱਜ ਤੋਂ ਬਾਅਦ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਤ ਮਰਿਆਦਾ ਤੋਂ ਕਦੇ ਵੀ ਬਾਹਰ ਨਹੀਂ ਜਾਵੇਗਾ।ਇਸ ਮੌਕੇ ਰਣਜੀਤ ਸਿੰਘ ਖਾਲਸਾ ਉਧੋਕੇ, ਮਨਦੀਪ ਸਿੰਘ ਡਿੱਬੀਪੁਰ, ਸਰਪੰਚ ਗੁਰਸਾਹਿਬ ਹੁੰਦਲ, ਜਥੇਦਾਰ ਦੀਦਾਰ ਸਿੰਘ, ਜਥੇਦਾਰ ਜਰਨੈਲ ਸਿੰਘ ਆਦਿ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply