Friday, October 9, 2026

ਸਿਮਰਨ ਹਸਪਤਾਲ ਦੇ ਡਾਕਟਰਾਂ ਨੇ ਸੱਪ ਦੇ ਕੱਟੇ ਨੂੰ ਦਿੱਤਾ ਨਵਾਂ ਜੀਵਨ

PPN1008201502

ਭਿੱਖੀਵਿੰਡ, 10 ਅਗਸਤ (ਕੁਲਵਿੰਦਰ ਸਿੰਘ ਕੰਬੋਕੇ) ਭਿੱਖੀਵਿੰਡ ਦੇ ਸਿਮਰਨ ਹਸਪਤਾਲ ਦੇ ਡਾਕਟਰਾਂ ਵਲੋਂ ਸੱਪ ਦੇ ਕੱਟੇ ਪ੍ਰਵਾਸੀ ਬਿਹਾਰੀ ਮਜਦੂਰ ਨੂਮ ਨਵਾਂ ਜੀਵਨ ਦੇਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਭਿਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਸੁਰ ਸਿੰਘ ਵਿਖੇ ਸ੍ਰ. ਬੂਟਾ ਸਿੰਘ ਦੀ ਬਹਿਕ ‘ਤੇ ਹਰ ਸਾਲ ਦੀ ਤਰਾਂ ਪ੍ਰਵਾਸੀ ਬਿਹਾਰੀ ਮਜ਼ਦੂਰ ਝੋਨਾ ਲਗਾਉਣ ਲਈ ਆਏ ਹੋਏ ਸਨ। ਰਾਤ ਸਮੇਂ ਉਹ ਜਮੀਨ ‘ਤੇ ਸੁੱਤੇ ਪਏ ਸਨ ਤਾਂ ਅਚਾਨਕ ਹੀ ਉਹਨਾਂ ਵਿਚੋਂ ਦੋ ਨੂੰ ਸੱਪ ਨੇ ਆਣ ਡੰਗਿਆ।ਜਿਸ ਨਾਲ ਦੋਨਾਂ ਵਿਚੋਂ ਇੱਕ ਨੇ ਹਸਪਤਾਲ ਜਾਂਦੇ ਸਮੇਂ ਰਸਤੇ ਵਿੱਚ ਹੀ ਦਮ ਤੋੜ ਦਿੱਤਾ ਅਤੇ ਦੂਸਰੇ ਨੂੰ ਖੇਮਕਰਨ ਰੋਡ ਸਥਿਤ ਸਿਮਰਨ ਹਸਪਤਾਲ ਭਿੱਖੀਵਿੰਡ ‘ਚ ਦਾਖਲ ਕਰਵਾਇਆ ਗਿਆ, ਜਿਸ ਦਾ ਨਾਮ ਰਾਜੂ ਦੱਸਿਆ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਮਰਨ ਹਸਪਤਾਲ ਦੇ ਡਾਇਰੈਕਟਰ ਗੁਰਮੇਜ਼ ਸਿੰਘ ਵੀਰਮ ਨੇ ਦੱਸਿਆ ਕਿ ਹਸਪਤਾਲ ਦੇ ਡਾਕਟਰ ਬਲਵਿੰਦਰ ਸਿੰਘ ਧਾਰੀਵਾਲ, ਡਾ. ਵਰੁਣ ਪੁਸ਼ਕਰਨਾ ਅਤੇ ਸਟਾਫ ਵੱਲੋਂ ਕੀਤੀਆ ਗਈਆਂ ਕੋਸ਼ਿਸ਼ਾਂ ਦੌਰਾਨ ਬਨਾਉਟੀ ਸਾਹ ਵਾਲੀ ਮਸ਼ੀਨ ਰਾਹੀਂ ਸਾਹ ਦੇ ਕੇ 6 ਦਿਨ ਪੂਰੀ ਮਿਹਨਤ ਨਾਲ ਇਲਾਜ਼ ਕਰਕੇ ਪ੍ਰਵਾਸੀ ਮਜਦੂਰ ਰਾਜੂ ਦੀ ਜਾਨ ਬਚਾ ਲਈ ਗਈ।ਉਨਾਂ ਲੋਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਸੱਪ ਲੜੇ ਮਰੀਜਾਂ ਨੂੰ ਜਿੰਨੀ ਜਲਦੀ ਹਸਪਤਾਲ ਦਾਖਲ ਕਰਵਾਇਆ ਜਾਵੇ, ਉਨੀ ਹੀ ਜਲਦੀ ਮਰੀਜ ਠੀਕ ਹੋ ਜਾਂਦਾ ਹੈ ਅਤੇ ਇਲਾਜ਼ ‘ਤੇ ਖਰਚਾ ਵੀ ਘੱਟ ਆਉਂਦਾ ਹੈ।
ਇਸ ਸਮੇਂ ਸਾਜਨਦੀਪ ਸਿੰਘ ਸਰਪੰਚ ਰੱਖ ਕੋਟਲੀ, ਸੁਰ ਸਿੰਘ, ਸ਼ਮਸ਼ੇਰ ਸਿੰਘ, ਹੀਰਾ ਸਿੰਘ ਸੋਹਲ, ਨਿਰਮਲ ਸਿੰਘ, ਹਰਚੰਦ ਸਿੰਘ, ਸੁਖਬੀਰ ਸਿੰਘ, ਜਤਿੰਦਰ ਸਿੰਘ, ਸਕੱਤਰ ਸਿੰਘ, ਹਰਪਾਲ ਸਿੰਘ, ਲੱਕੀ ਨਰੂਲਾ, ਮਨਜਿੰਦਰਜੀਤ ਕੌਰ, ਨਰਿੰਦਰ ਕੌਰ, ਹਰਜੀਤ ਕੌਰ, ਬਲਜਿੰਦਰ ਕੌਰ, ਮੈਡਮ ਸਿਮਰਨ ਕੌਰ ਆਦਿ ਮੌਜ਼ੂਦ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply