Friday, October 9, 2026

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਗੁਰੂ ਨਗਰੀ ਦਾ ਨਾਮ ਗੰਦਗੀ ਭਰੇ ਸ਼ਹਿਰਾਂ ਦੀ ਸੂਚੀ ਆਉਣ ‘ਤੇ ਪ੍ਰਗਟਾਈ ਨਿਰਾਸ਼ਤਾ

ਨਗਰ ਨਿਗਮ ‘ਤੇ ਸਵਾਲੀਆ ਚਿੰਨ ਹੈ, ਸ੍ਰੀ ਦਰਬਾਰ ਸਾਹਿਬ ਦੇ ਨੇੜੇ ਦਿਸਦੇ ਕੂੜੇ ਦੇ ਢੇਰ

Giani-Gurbachan-Singh1

ਅੰਮ੍ਰਿਤਸਰ, 10 ਅਗਸਤ (ਗੁਰਪ੍ਰੀਤ ਸਿੰਘ) – ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗੁਰੂ ਨਗਰੀ ਅੰਮ੍ਰਿਤਸਰ ਦਾ ਨਾਮ ਗੰਦਗੀ ਭਰੇ ਸ਼ਹਿਰਾਂ ਦੀ ਸੂਚੀ ਆਉਣ ‘ਤੇ ਨਿਰਾਸ਼ਤਾ ਪ੍ਰਗਟ ਕੀਤੀ ਹੈ। ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਿਹਾ ਹੈ ਕਿ ਅੱਜ ਅਖ਼ਬਾਰਾਂ ਵਿਚ ਲੱਗੀ ਖ਼ਬਰ ਨੂੰ ਪੜ੍ਹ ਕੇ ਬਹੁਤ ਨਿਰਸ਼ਤਾ ਹੋਈ ਹੈ ਕਿ ਜਿਸ ਸ਼ਹਿਰ ਦੀ ਗੁਰੂ ਸਾਹਿਬਾਨ ਵੱਲੋਂ ਗੁਰਬਾਣੀ ਵਿਚ ਸਿਫਤ ਕੀਤੀ ਗਈ ਅਤੇ ਆਪ ਵਸਾਇਆ ਗਿਆ, ਜਿਸ ਪ੍ਰਤੀ ਸਿੱਖ ਸੰਗਤਾਂ ਵਿਚ ਅਤਿਅੰਤ ਸ਼ਰਧਾ ਭਾਵਨਾ ਹੈ ਉਸ ਸ਼ਹਿਰ ਦਾ ਨਾਮ ਗੰਦਗੀ ਭਰੇ ਸ਼ਹਿਰਾਂ ਦੀ ਲਿਸਟ ਵਿਚ ਆਇਆ ਹੈ।ਉਨਾਂ ਆਖਿਆ ਕਿ ਨਗਰ ਨਿਗਮ ਦੇ ਕੁੱਝ ਉਪਰਾਲਿਆਂ ਦੇ ਨਾਲ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਇਸ ਸਫਾਈ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਅਤੇ ਪਾ ਰਹੇ ਹਨ, ਪ੍ਰੰਤੂ ਨਗਰ ਨਿਗਮ ਉਪਰ ਸਵਾਲੀਆ ਚਿੰਨ ਲਗਦਾ ਹੈ, ਕਿਉਂਕਿ ਸ੍ਰੀ ਦਰਬਾਰ ਸਾਹਿਬ ਦੇ ਨਜਦੀਕ ਹਰ ਪਾਸਿਓ ਆਉਣ ਵਾਲੇ ਸ਼ਰਧਾਲੂਆਂ ਨੂੰ ਕੂੜੇ ਦੇ ਢੇਰ ਦਿਖਾਈ ਦਿੰਦੇ ਹਨ, ਇਸ ਲਈ ਨਗਰ ਨਿਗਮ ਨੂੰ ਸਫਾਈ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ।
ਸਿੰਘ ਸਾਹਿਬ ਨੇ ਹੋਰ ਇਹ ਵੀ ਕਿਹਾ ਕਿ ਨਗਰ ਨਿਗਮ ਦੇ ਨਾਲ-ਨਾਲ ਅੰਮ੍ਰਿਤਸਰ ਸ਼ਹਿਰ ਦੀ ਸਫਾਈ ਵਾਸਤੇ ਅੰਮ੍ਰਿਤਸਰ ਦੇ ਵਸਨੀਕ ਵੀ ਆਪਣਾ-ਆਪਣਾ ਯੋਗਦਾਨ ਪਾਉਣ ਅਤੇ ਆਪਣੇ ਘਰਾਂ ਦੇ ਕੂੜੇ ਨੂੰ ਡਸਟਬਿਨ ਵਿੱਚ ਪਾ ਕੇ ਸਫਾਈ ਰੱਖਣ ਦੀ ਕੋਸ਼ਿਸ ਕਰਨ।ਉਨਾਂ ਕਿਹਾ ਕਿ ਇਸੇ ਤਰਾਂ ਪਿੰਡਾਂ ਦੀਆਂ ਸੰਗਤਾਂ ਨੂੰ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਰਸਤਿਆਂ ਦੀ ਸਫਾਈ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।ਉਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਆਪਣੇ-ਆਪਣੇ ਪਿੰਡ ਦੀ ਲਿਸਟ ਭੇਜਣ, ਜਿਸ ਨਾਲ ਸ਼ਹਿਰ ਦੀ ਸਫਾਈ ਵਾਸਤੇ ਪਿਡਾ ਦੀਆਂ ਡਿਊਟੀਆਂ ਦੀ ਵੰਡ ਕੀਤੀ ਜਾ ਸਕੇ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply