Friday, March 6, 2026

 ਮਾਇਨੌਰਟੀ ਪੀਸ ਕਮੇਟੀ ਜ਼ਿਲਾ ਸੰਗਰੂਰ ਵੱਲੋਂ ਈਦ ਮਿਲਨ ‘ਤੇ ਆਜ਼ਾਦੀ ਦਿਵਸ ਸ਼ਾਨੋ-ਸ਼ੌਕਤ ਨਾਲ ਮਨਾਇਆ

PPN1008201508
ਮਾਲੇਰਕੋਟਲਾ/ ਸੰਦੌੜ, 10 ਅਗਸਤ (ਹਰਮਿੰਦਰ ਸਿੰਘ ਭੱਟ) – ਮਾਇਨੌਰਟੀ ਪੀਸ ਕਮੇਟੀ ਜ਼ਿਲਾ ਸੰਗਰੂਰ ਵੱਲੋਂ ਸਥਾਨਕ ਕੁੰਦਨ ਲਾਲ ਧਰਮਸ਼ਾਲਾ ਵਿਖੇ ਈਦ ਮਿਲਨ ‘ਤੇ ਆਜ਼ਾਦੀ ਦਿਵਸ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਪ੍ਰੋਗ੍ਰਾਮ ਮੌਕੇ ਪਹੁੰਚੇ ਮਹਿਮਾਨਾਂ ‘ਚ ਪਦਮ ਸ਼੍ਰੀ ਮੁਹੰਮਦ ਇਜ਼ਹਾਰ ਆਲਮ ਸਾਬਕਾ ਚੇਅਰਮੈਨ ਪੰਜਾਬ ਵਕਫ ਬੋਰਡ, ਹਜ਼ਰਤ ਮੌਲਾਨਾ ਮੁਫਤੀ ਇਰਤਕਾ ਉਲ ਹਸਨ ਕਾਂਧਲਵੀ ਮੁਫਤੀ ਏ ਆਜ਼ਮ ਪੰਜਾਬ, ਸ. ਮਨਦੀਪ ਸਿੰਘ ਸਿੱਧੂ ਐਸ.ਐਸ.ਪੀ ਅਤੇ ਆਯਾਜ਼ ਮਹਿਮੂਦ ਅਸਟੇਟ ਅਫਸਰ ਹਰਿਆਣਾ ਵਕਫ ਬੋਰਡ, ਅਬਦੁਲ ਸ਼ਕੂਰ ਮਾਂਗਟ ਸਾਬਕਾ ਮੈਂਬਰ ਘੱਟ ਗਿਣਤੀ ਕਮਿਸ਼ਨ ਪੰਜਾਬ, ਅਲਬਰਟ ਦੂਬੇ ਮੈਂਬਰ ਮਾਇਨਾਰਟੀ ਕਮਿਸ਼ਨ ਦੇ ਨਾਂ ਜ਼ਿਕਰਯੋਗ ਹਨ। ਪ੍ਰੋਗਰਾਮ ਦਾ ਆਰੰਭ ਮੋਲਾਨਾ ਯੂਸਫ ਸਾਹਿਬ ਦੀ ਤਿਲਾਵਤ ਤੇ ਅਬਦੁਲ ਰਹਿਮਾਨ ਸਲਫੀ ਦੇ ਅਨੁਵਾਦ ਨਾਲ ਹੋਇਆ। ਇਸ ਤੋਂ ਬਾਅਦ ਈਦ ਦੀ ਮਹੱਤਤਾ ਬਾਰੇ ਬੋਲਦਿਆਂ ਹਜ਼ਰਤ ਮੋਲਾਨਾ ਮੁਫਤੀ ਇਰਤਕਾ-ਉਲ-ਹਸਨ ਕਾਂਧਲਵੀ, ਮੁਫਤੀ-ਏ-ਆਜ਼ਮ, ਪੰਜਾਬ) ਨੇ ਕਿਹਾ ਕਿ ਈਦ ਦਾ ਭਾਵ ਨਵੇਂ ਕੱਪੜੇ ਪਹਿਨਣਾ ਜਾਂ ਈਦਗ਼ਾਹ ਜਾ ਕੇ ਨਮਾਜ਼ ਪੜ੍ਹਣ ਤੱਕ ਹੀ ਸੀਮਤ ਨਹੀਂ ਹੈ ਬਲਕਿ ਈਦ ਦੀ ਸੱਚੀ ਖੁਸ਼ੀ ਤੋਂ ਭਾਵ ਉਸ ਮੁਰਾਦ ਦਾ ਪੂਰਾ ਹੋਣਾ ਹੈ ਜੋ ਸੱਚੇ ਰੱਬ ਦੇ ਇੱਕ ਮਹੀਨੇ ਦੇ ਰੋਜ਼ੇ ਰੱਖਣ ਉਪਰੰਤ ਮੁਸਲਮਾਨਾਂ ਨੂੰ ਈਦ ਮੌਕੇ ਮੁਆਫੀ ਦੇ ਪਰਵਾਨੇ ਵੱਜੋਂ ਦਿੰਦਾ ਹੈ।ਪ੍ਰੋਗਾਮ ਦੇ ਆਖਰ ‘ਚ ਪੀਸ ਕਮੇਟੀ ਦੇ ਕੋਆਰਡੀਨੇਟਰ ਜਨਾਬ ਅਨਵਾਰ ਸੈਫੀ ਨੇ ਆਏ ਪਤਵੰਤਿਆਂ ‘ਤੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਘੱਟਗਿਣਤੀ ਮਸਲਿਆਂ ਸਬੰਧੀ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਸਾਡੀ ਸੰਸਥਾ ਨਾਲ ਰਾਬਤਾ ਕਰ ਲੈਣ ਅਤੇ ਉਨਾਂ ਦੀ ਪੂਰੀ ਪੂਰੀ ਮਦਦ ਕਰਾਂਗੇ। ਸਟੇਜ ਸਕੱਤਰ ਦੀ ਭੂਮਿਕਾ ਪ੍ਰਸਿੱਧ ਸ਼ਾਇਰ ਤੇ ਮਾਇਨੋਰਟੀ ਪੀਸ ਕਮੇਟੀ ਮਾਲੇਰਕੋਟਲਾ ਦੇ ਕੋਆਰਡੀਨੇਟਰ ਜਨਾਬ ਮੁਕੱਰਮ ਸੈਫੀ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਿੰਦਰਜੀਤ ਸਿੰਘ ਜਿਲਾ ਵੈਲਫੇਰਅਰ ਅਫਸਰ, ਸ. ਕੇਵਲ ਸਿੰਘ ਚੇਅਰਮੈਨ ਮਾਰਕਿਟ ਕਮੇਟੀ ਮਾਲੇਰਕੋਟਲਾ, ਕਾਮਰੇਡ ਦੇਵ ਰਾਜ ਵਰਮਾ, ਸਮਾਜ ਸੇਵੀ ਸਦਾਕਤ ਅਲੀ, ਜਮੀਅਤ ਅਹਿਲੇ ਹਦੀਸ ਮਾਲੇਰਕੋਟਲਾ ਦੇ ਪ੍ਰਧਾਨ ਇਰਫਾਨ ਅੰਜੁਮ, ਜ਼ਹੂਰ ਅਹਿਮਦ ਜ਼ਹੂਰ, ਨਸੀਮੂ ਰਹਿਮਾਨ ਜਨਾਬ ਅਮਜਦ ਅਲੀ ਐਮ.ਡੀ. ਸੋਹਰਾਬ ਗਰੁੱਪ ਆਫ ਕੰਪਨੀਜ਼, ਮੁਹੰਮਦ ਸ਼ਹਿਨਾਜ ਖਾਲਦ, ਆਬਿਦ ਸਲਮਾਨੀ ਜਲੰਧਰ, ਗੁਰਮੇਲ ਸਿੰਘ ਓ.ਐਸ.ਡੀ., ਅਨੀਸ ਕਾਕਾ, ਜ਼ੁਲਫਕਾਰ ਖਾਂ, ਮੁਸ਼ਤਾਕ ਬਸਪਾ, ਡਾ.ਸੰਦੀਪ ਗੇਰਾ, ਅਜਮਲ ਖਾਂ ਸ਼ੇਰਵਾਨੀ, ਸ਼ਫੀਕ ਪੱਪੂ, ਰਫੀਕ ਫੋਗਾ, ਇਲਯਾਸ ਜ਼ੂਬੈਰੀ, ਮੁਹੰਮਦ ਤਨਵੀਰ ਅਹਿਮਦ, ਚੌਧਰੀ ਸ਼ਮਸ਼ਾਦ ਸਾਦੂ (ਚਾਰੋ ਕੌਂਸਲਰ), ਪ੍ਰਿੰਸੀਪਲ ਇਲਯਾਸ ਅਨਸਾਰੀ, ਪ੍ਰਿੰਸੀਪਲ ਅਸਰਾਰ ਨਿਜ਼ਾਮੀ, ਮਹਿਮੂਦ ਥਿੰਦ ਸੂਬਾ ਪ੍ਰਧਾਨ ਇੰਡੀਅਨ ਯੂਨੀਅਨ ਮੁਸਲਿਮ ਲੀਗ਼, ਅਸ਼ਰਫ ਨੰਦਨ, ਡਾਕਟਰ ਸਲੀਮ ਜ਼ੂਬੈਰੀ, ਡੀ.ਐਸ.ਪੀ. ਵਿਲੀਅਮ ਜੇਜੀ, ਸ.ਮਨਧੀਰ ਸਿੰਘ ਇੰਚਾਰਜ ਸਿਟੀ-2, ਮੁਹੰਮਦ ਇਰਫਾਨ, ਅਸਲਮ ਬਾਚੀ, ਮੁਹੰਮਦ ਇਫਤਖਾਰ ਸੈਫੀ, ਵੀ ਮੌਜੂਦ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply