Sunday, August 9, 2026

ਮਾਣਕੀ ਵਿਖੇ ਕਰਿਆਨੇ ਦੀ ਦੁਕਾਨ ਤੇ ਹੋਈ ਚੋਰੀ – ਕੈਮਰੇ ਵਿੱਚ ਕੈਦ ਹੋਏ ਚੋਰ

PPN1008201509

ਸੰਦੌੜ, 10 ਅਗਸਤ (ਹਰਮਿੰਦਰ ਸਿੰਘ ਭੱਟ) – ਪ੍ਰੋਫੈਕਟ ਕਰਿਆਨਾ ਸਟੋਰ ਮਾਣਕੀ ਵਿਖੇ ਸਥਿਤ ਇਕ ਕਰਿਆਨਾ ਦੁਕਾਨ ਤੇ ਰਾਤ ਵੇਲੇ ਹੋਈ ਚੋਰੀ ਦੇ ਮਾਮਲੇ ਵਿਚ ਸੰਦੌੜ ਪੁਲਿਸ ਨੇ ਮਾਮਲਾ ਹੱਲ ਕਰ ਲਿਆ ਹੈ ਅਤੇ ਇਸ ਮਾਮਲੇ ਵਿਚ ਦੋ ਚੋਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।ਜਾਣਕਾਰੀ ਅਨੁਸਾਰ ਮਾਣਕੀ ਵਿਖੇ ਸਥਿਤ ਪ੍ਰੋਫੈਕਟ ਕਰਿਆਨਾ ਸਟੋਰ ਦੇ ਮਾਲਕ ਦਾ ਰੇਤਾ, ਬਜਰੀ ਅਤੇ ਸੀਮਿੰਟ ਦਾ ਕੰਮ ਸੀ ਤੇ ਦੁਕਾਨ ਦਾ ਮਾਲਕ ਲੰਘੀ ਰਾਤ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਅਤੇ ਸਵੇਰੇ ਜਦ ਉਸਨੇ ਦੁਕਾਨ ਤੇ ਆ ਕੇ ਦੇਖਿਆ ਤਾਂ ਦੁਕਾਨ ਦੇ ਅੰਦਰਲਾ ਸਮਾਨ ਖਿਲਰਿਆ ਪਿਆ ਸੀ ਅਤੇ ਗੱਲੇ ਦਾ ਜਿੰਦਰਾ ਤੋੜ ਕੇ ਉਸ ਵਿਚੋਂ ੮ ਹਜਾਰ ਰੁਪਏ ਦੇ ਕਰੀਬ ਨਕਦੀ, ਇਕ ਐਲ.ਸੀ.ਡੀ ਚੋਰ ਚੋਰੀ ਕਰਕੇ ਲੈ ਗਏ।ਜਿਕਰਯੋਗ ਹੈ ਕਿ ਦੁਕਾਨ ਦੇ ਅੰਦਰ ਕੈਮਰੇ ਲੱਗੇ ਹੋਣ ਕਾਰਣ ਚੋਰੀ ਕਰਨ ਆਏ ਦੋਵੇਂ ਵਿਅਕਤੀ ਕੈਮਰੇ ਵਿਚ ਕੈਦ ਹੋ ਗਏ।ਪੁਲਿਸ ਨੇ ਇਸ ਮਾਮਲੇ ਵਿਚ ਸਿਮਰਨਜੀਤ ਸਿੰਘ ਪੁੱਤਰ ਜਵਿੰਦਰ ਸਿੰਘ ਅਤੇ ਜੱਸੀ ਸਿੰਘ ਪੁੱਤਰ ਮਨਜੀਤ ਸਿੰਘ ਦੋਵੇਂ ਵਾਸੀ ਮਾਣਕੀ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।

Check Also

ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …

Leave a Reply