Wednesday, June 17, 2026

ਮਾਤਾ ਚਿੰਤਪੂਰਨੀ ਲਈ ਬੱਸ ਦੀ ਸ਼ੁਰੂਆਤ ਸ਼ਲਾਘਾਯੋਗ ਉਪਰਾਲਾ- ਕੌਂਸਲ ਪ੍ਰਧਾਨ ਸ਼ਿੰਦਾ

PPN1008201524

ਪੱਟੀ, 10 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਬੱਸ ਅੱਡਾ ਪੱਟੀ ਤੋਂ ਮਾਤਾ ਚਿੰਤਪੂਰਨੀ ਲਈ ਬੱਸ ਦੀ ਸ਼ੁਰੂਆਤ ਹਲਕਾ ਵਿਧਾਇਕ ਦੇ ਭਰਾ ਗੁਰਪ੍ਰਤਾਪ ਸਿੰਘ ਗੁੱਡੂ ਕੈਰੋਂ ਨੇ ਬੱਸ ਨੂੰ ਝੰਡੀ ਦੇ ਕੇ ਕੀਤੀ।ਇਸ ਮੌਕੇ ਗੁੱਡੂ ਕੈਰੋਂ ਦੱਸਿਆ ਕਿ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਬੀਬਾ ਪ੍ਰਨੀਤ ਕੌਰ ਕੈਰੋਂ ਵੱਲੋ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਪੱਟੀ ਤੋ ਮਾਤਾ ਚਿੰਤਪੂਰਨੀ ਦੇ ਦਰਸ਼ਨਾਂ ਲਈ ਬੱਸ ਸੇਵਾ ਦੀ ਸ਼ੁਰੂਆਤ ਕੈਰੋਂ ਪਰਿਵਾਰ ਦੇ ਯਤਨਾ ਸਦਕਾ ਹੋਈ ਹੈ।ਬੱਸ ਨੂੰ ਰਵਾਨਾ ਕਰਨ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸੁਰਿੰਦਰ ਕੁਮਾਰ ਸ਼ਿੰਦਾ ਅਤੇ ਭਗਵਾਨ ਵਾਲਮੀਕਿ ਸੰਗਠਨ ਦੇ ਜਿਲ੍ਹਾ ਪ੍ਰਧਾਨ ਰਾਜ ਕੁਮਾਰ ਰਾਜੂ ਨੇ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਸੰਨਦੀਪ ਸਿੰਘ ਸੰਨੀ ਗਰੇਵਾਲ, ਨਗਰ ਕੌਂਸਲ ਦੇ ਪ੍ਰਧਾਨ ਸੁਰਿੰਦਰ ਕੁਮਾਰ ਸ਼ਿੰਦਾ,ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਧਾਰੀਵਾਲ, ਸ਼ਹਿਰੀ ਪ੍ਰਧਾਨ ਗੁਰਚਰਨ ਸਿੰਘ, ਭਗਵਾਨ ਵਾਲਮੀਕਿ ਸੰਗਠਨ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਰਾਜ ਕੁਮਾਰ ਰਾਜੂ, ਚੇਅਰਮੈਨ ਲਖਬੀਰ ਸੰਧੂ, ਭੁਪਿੰਦਰ ਸਿੰਘ ਮਿੰਟੂ ਮਾਹੀ ਰੀਜੋਰਟ ਵਾਲੇ, ਕਾਲਾ ਮਹਿਤਾ, ਅਸ਼ੋਕ ਕੁਮਾਰ, ਡਾ. ਬਧਵਾਰ, ਪ੍ਰਧਾਨ ਸਰਬਜੀਤ ਸਿੰਘ ਸ਼ੱਬੂ, ਮਜ਼ਬੀ ਸਿੱਖ ਮੋਰਚੇ ਦੇ ਤਹਿਸੀਲ ਪ੍ਰਧਾਨ ਲਖਵਿੰਦਰ ਸਿੰਘ ਭੂੱਟੋ, ਵਿਨੋਦ ਖੰਨਾ ਪ੍ਰਧਾਨ ਕਰਿਆਨਾ ਯੁਨੀਅਨ ਪੱਟੀ, ਸਕੱਤਰ ਰਾਜਾ ਪਿੱਪਲ ਮੁਹੱਲਾ, ਕੋਮਲ ਸਿੰਘ ਲਾਡੀ ਪ੍ਰਧਾਂਨ ਸੈਨੇਟਰੀ ਐਸੋਸੀਏਸ਼ਨ ਪੱਟੀ, ਯੂਥ ਵਿੰਗ ਦੇ ਪ੍ਰਧਾਨ ਰਣਧੀਰ ਸਿੰਘ ਧਾਰੀਵਾਲ, ਦਵਿੰਦਰਾ ਨਰਸਿੰਗ ਕਾਲਜ਼ ਪੱਟੀ ਦੇ ਡਾਇਰੈਕਟਰ ਜਤਿੰਦਰ ਕੁਮਾਰ, ਦੇਵੀ ਦਾਸ, ਮਹਿੰਦਰ ਸਿੰਘ, ਸਰਨੇਕ ਸਿੰਘ ਚੰਨ, ਰਾਜਕਰਨ ਸਿੰਘ ਚੰਨ, ਜਤਿੰਦਰ ਸਿੰਘ ਚੰਨ, ਰਾਜਿੰਦਰ ਸਿੰਘ ਬਿੱਟੂ ਆਦਿ ਹਾਜ਼ਿਰ ਸਨ।

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …

Leave a Reply