Wednesday, October 7, 2026

ਜਥੇਦਾਰ ਭਾਟੀਆ ਵੱਲੋਂ ਕੰਨਿਆ ਸਕੂਲ ਪੱਟੀ ਦੀਆਂ ਬੱਚੀਆਂ ਨੂੰ ਸੰਗੀਤ ਸਾਜ਼ ਭੇਂਟ

PPN1008201525

ਪੱਟੀ, 10 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਸ਼ਰੋਮਣੀ ਕਮੇਟੀ ਨੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਦੀਆਂ ਬੱਚੀਆਂ ਨੂੰ ਸੰਗੀਤ ਸਾਜ਼ ਹਰਮੋਨੀਅਮ-ਤਬਲਾ ਭੇਂਟ ਕੀਤੇ।ਬੱਚੀਆਂ ਨੂੰ ਸੰਗੀਤ ਸਾਜ਼ ਭੇਂਟ ਕਰਦਿਆਂ ਜਥੇਦਾਰ ਭਾਟੀਆ ਨੇ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ-ਸਮੇਂ ‘ਤੇ ਸਕੂਲਾਂ ਦੇ ਬੱਚਿਆਂ ਨੂੰ ਸੰਗੀਤ ਸਾਜ਼ ਅਤੇ ਹੋਰ ਪੜ੍ਹਾਈ ਨਾਲ ਸੰਬਧਿਤ ਵਸਤਾਂ ਭੇਂਟ ਕੀਤੀਆਂ ਜਾਂਦੀਆਂ ਹਨ ਤਾਂ ਜੋ ਬੱਚਿਆਂ ਨੂੰ ਪੜ੍ਹਾਈ ਸਬੰਧੀ ਕੋਈ ਪ੍ਰੇਸ਼ਾਨੀ ਨਾ ਪੇਸ਼ ਆਵੇ।ਉਨਾਂ ਬੱੱਚੀਆਂ ਨੂੰ ਆਪਣੇ ਅੰਦਰ ਸਿੱਖ ਧਰਮ ਪ੍ਰਤੀ ਗਿਆਨ ਵਿੱਚ ਵਾਧਾ ਕਰਨ ਅਤੇ ਗੁਰੂਆਂ ਦੇ ਦਰਸਾਏ ਮਾਰਗ ‘ਤੇ ਚੱਲਦਿਆਂ ਗੁਰਬਾਣੀ ਨਾਲ ਜੁੜਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਮੁਕੇਸ਼ ਚੰਦਰ ਜ਼ੋਸ਼ੀ, ਸੁਖਜਿੰਦਰ ਸਿੰਘ ਸੁੱਖ ਸਰਪੰਚ ਬੱਠੇਭੈਣੀ, ਰਵੀ ਪ੍ਰਕਾਸ਼ ਸ਼ਰਮਾ, ਸੁਖਵਿੰਦਰ ਸਿੰਘ ਸ਼ਿੰਦਾ ਪ੍ਰਧਾਨ, ਹਰਪਾਲ ਸਿੰਘ ਪੱਟੀ, ਬਾਬਾ ਬਲਵਿੰਦਰ ਸਿੰਘ ਅਤੇ ਸਮੂਹ ਸਟਾਫ ਮੌਜ਼ੂਦ ਸੀ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply