Thursday, April 16, 2026

ਮਸਾਣੀਆਂ ਸਕੂਲ ਤੇ ਜੌਹਨ ਮਸੀਹ ਨੇ ਕੀਤਾ ਸਕੂਲ ਦਾ ਨਾ ਰੋਸ਼ਨ

ਗੀਤ ਮੁਕਾਬਲੇ ਵਿੱਚ ਜਿਲ੍ਹੇ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ

PPN1108201501ਬਟਾਲਾ, 11 ਅਗਸਤ (ਨਰਿੰਦਰ ਸਿੰਘ ਬਰਨਾਲ)- ਸਿੱਖਿਆ ਵਿਭਾਗ ਪੰਜਾਬ ਚੰਡੀ ਗੜ ਵੱਲੋਂ ਸਕੂਲਾਂ ਵਿੱਚ ਵਿਦਿਆਰਥੀਆਂ ਵਿਚ ਕ੍ਰਿਰਿਆਂ ਪ੍ਰਬਲ ਕਰਨ ਦੇ ਮਕਸਦ ਨਾਲ ਸੱਭਿਆਚਾਰਕ ਮੁਕਾਬਲੇ ਕਰਵਾਏ ਜਾਦੇ ਹਨ। ਇਸੇ ਹੀ ਲੜੀ ਨੂੰ ਮੁਖ ਰੱਖਦਿਆਂ ਸਿਖਿਆ ਵਿਭਾਗ ਵੱਲੋ ਸਹਿ ਅਕਾਦਮਿਕ ਵਿਦਿਅਕ ਜਿਲ੍ਹਾ ਪੱਧਰੀ ਮੁਕਾਬਲੇ ਸ੍ਰੀ ਗੁਰੂ ਰਾਮ ਦਾਸ ਅਕੈਡਮੀ ਗੁਰਦਾਸਪੁਰ ਵਿਖੇ ਆਯੋਜਿਤ ਕੀਤੇ ਗਏ।ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਤੇੇ ਸਕੂਲ ਪ੍ਰਬੰਧਕ ਸ੍ਰੀ ਜਗਤਾਰ ਸਿੰਘ ਦੀ ਰਹਿਨੂਮਾਈ ਹੇਠ ਕਰਵਾਏ ਵਿਦਿਅਕ ਮੁਕਾਬਲਿਆਂ ਵਿੱਚ ਜਿਲੇ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲੈ ਕੇ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਤੇ ਕਲਾ ਦੇ ਜੌਹਰ ਵਿਖਾਏ।ਪ੍ਰਿੰਸੀਪਲ ਬਲਜਿੰਦਰ ਸਿੰਘ ਤੇ ਸਮੂਚੇ ਸਟਾਫ ਦੀ ਕੋਸ਼ਿਸ਼ਾਂ ਸਦਕਾ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਮਸਾਣੀਆਂ ਦਾ ਵਿਦਿਆਰਥੀ ਜੌਹਨ ਮਸੀਹ ਗਿਆਰਵੀ ਕਲਾਸ ਵੀ ਮੁਕਾਬਲੇ ਵਿਚ ਹਿੱਸਾ ਲੈਣ ਵਾਸਤੇ ਪਹੁੰਚਿਆ।ਮੈਡਮ ਕਮਲਜੀਤ ਕੌਰ ਲਾਇਬਰੇਰੀਅਨ ਦੀ ਮਿਹਨਤ ਸਦਕਾ ਜੌਹਨ ਮਸੀਹ ਗੀਤ ਮੁਕਾਬਲੇ ਵਿੱਚੋਂ ਪਹਿਲੇ ਸਥਾਂਨ ਤੇ ਰਿਹਾ। ਜਿਲ੍ਹੇ ਵਿੱਚੋਂ ਪਹਿਲੇ ਸਥਾਂਨ ਤੇ ਆਉਣ ਕਰਕੇ ਸਮੂਹ ਸਟਾਫ ਵੱਲੋ ਵਿਦਿਆਰਥੀ ਨੂੰ ਵਧਾਈ ਤੇ ਭਵਿੱਖ ਵਿੱਚ ਹੋਰ ਤਰੱਕੀ ਕਰਨ ਦੀ ਕਾਮਨਾ ਕੀਤੀ ਗਈ।ਸਕੂਲ ਵਿੱਚ ਪਹੁੰਚੇ ਗਾਈਡ ਅਧਿਆਪਕ ਤੇ ਵਿਦਿਆਰਥੀ ਦਾ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਸਤਨਾਮ ਸਿੰਘ ਬਾਠ, ਜਤਿੰਦਰ ਸਿੰਘ ਲੈਕਚਰਾਰ, ਰਾਜਿੰਦਰਪਾਲ ਸਿੰਘ ਤੋਂ ਇਲਾਵਾ ਸਮੁੱਚਾ ਸਟਾਫ ਹਾਜ਼ਰ ਸੀ।
ਕੈਪਸ਼ਨ-ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਮਸਾਣੀਆਂ (ਗੁਰਦਾਸਪੁਰ) ਦੇ ਪ੍ਰਿੰਸੀਪਲ ਬਲਜਿੰਦਰ ਸਿੰਘ ਗੀਤ ਮੁਕਾਬਲੇ ਵਿੱਚ ਜਿਲ੍ਹਾਂ ਜੇਤੂ ਜੌਹਨ ਮਸੀਹ ਨੂੰ ਸਨਮਾਨਤ ਕਰਦੇ ਹੋਏ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply