Saturday, October 31, 2026

ਸਿਹਤ ਵਿਭਾਗ ਵੱਲੋਂ ਮਾਂ ਦੇ ਦੁੱਧ ਦੀ ਮਹੱਤਤਾ ‘ਤੇ ਸੈਮੀਨਾਰ ਆਯੋਜਿਤ

PPN1108201502ਬਟਾਲਾ, 11 ਅਗਸਤ (ਨਰਿੰਦਰ ਸਿੰਘ ਬਰਨਾਲ)- ਸਿਹਤ ਵਿਭਾਗ ਵੱਚ ਮਾਂ ਦੇ ਦੁੱਧ ਦੀ ਮਹੱਤਤਾ ਨੂੰ ਮੁਖ ਰੱਖਦਿਆਂ ਪੰਜਾਬ ਭਰ ਵਿੱਚ ਸੈਮੀਨਾ ਰ ਤੇ ਜਾਗਰੂਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸਿਵਲ ਸਰਜਨ ਡਾ. ਰਜਨੀਸ਼ ਸੂਦ ਜੀ ਤੇ ਦਿਸ਼ਾ ਨਿਰਦੇਸ਼ਾਂ ਦੀ ਰੌਸ਼ਨੀ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ ਮਨਿੰਦਰ ਮਿਨਹਾਸ ਜੀ ਦੀ ਰਹਿਨੁਮਾਈ ਹੇਠ ਮਾਂ ਦੇ ਦੁੱਧ ਦੀ ਮਹੱਤਤਾ ਹਫਤਾ ਮਨਾਇਆ ਗਿਆ।ਵਿਚਾਰ ਚਰਚਾ ਵਿੱਚ ਉਹਨਾ ਦੱਸਿਆ ਕਿ ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਹੈ।ਮਾਂ ਦੇ ਦੁੱਧ ਨਾਲ ਬੱਚੇ ਨੂੰ ਠੀਕ ਤਾਪਮਾਨ ਮਿਲਦਾ ਹੈ ਤੇ ਬੱਚੇ ਵਿੱਚ ਕਈ ਰੋਗਾਂ ਨਾਲ ਲੜਨ ਦੀ ਤਾਕਤ ਮਿਲਦੀ ਹੈ।ਇਸ ਵਾਸਤੇ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣਾਂ ਬਹੁਤ ਜਰੂਰੀ ਹੈ।ਬੱਚੇ ਦੁਆਰਾ ਪੀਤਾ ਦੁੱਧ ਜਲਦੀ ਪਚਾਇਆ ਜਾ ਸਕਦਾ ਹੈ। ਸਾਰੇ ਖੁਰਾਕੀ ਤੱਤ ਬੱਚੇ ਨੂੰ ਮਾਂ ਦੇ ਦੁੱਧ ਤੋਂ ਹੀ ਮਿਲਦੇ ਹਨ।ਇਸ ਮੌਕੇ ਪਿੰਡ ਵਿਚਲੀਆਂ ਦੁੱਧ ਪਿਲਾ ਰਹੀਆਂ ਮਾਤਾਵਾਂ ਤੋ ਇਲਾਵਾ ਸੁਖਦਿਆਲ ਸਿੰਘ ਬੀ ਸੀ ਈ, ਡਾ ਰੀਤੂ, ਪੁਨੀਤ ਕੌਰ, ਡਾ. ਸੂਨੀਤਾ ਭੱਲਾ, ਪ੍ਰਵੀਨ, ਕੁਲਦੀਪ ਕੌਰ ਸੈਣੀ ਤੇ ਸਮੂਹ ਆਸ਼ਾ ਵਰਕਰ ਹਾਜ਼ਰ ਸਨ।

Check Also

ਖਾਲਸਾ ਕਾਲਜ ਰਣਜੀਤ ਐਵੀਨਿਊ ਨੇ ਜੀ.ਐਨ.ਡੀ.ਯੂ ਦਾ ਯੁਵਕ ਮੇਲੇ ’ਚ ਸ਼ਾਨਦਾਰ ਸਥਾਨ 

ਡਿਗਰੀ ਕਾਲਜ ਵਜੋਂ ਏ-ਜ਼ੋਨ ਦੇ ਬੀ ਡਵੀਜ਼ਨ ’ਚ ਲਿਆ ਭਾਗ – ਡਾ. ਮਨਦੀਪ ਕੌਰ ਅੰਮ੍ਰਿਤਸਰ, …

Leave a Reply