Friday, October 2, 2026

ਕਾਂਗਰਸ ਭਵਨ ਵਿਖੇ ਰਾਸਟਰੀ ਝੰਡਾ ਲਹਿਰਾਇਆ ਜਾਵੇਗਾ- ਐਡਵੋਕੇਟ ਰਾਜੀਵ ਭਗਤ

PPN1108201507ਅੰਮ੍ਰਿਤਸਰ, 11 ਅਗਸਤ ( ਸੱਗੂ) – ਜਿਲ੍ਹਾ ਕਾਂਗਰਸ ਕਮੇਟੀ ਵਲੋਂ ਅਜ਼ਾਦੀ ਦਿਵਸ ਮੌਕੇ ਜਿਲਾ ਕਾਂਗਰਸ ਕਮੇਟੀ ਵਲੋਂ ਹਾਲ ਗੇਟ ਸਥਿਤ ਕਾਂਗਰਸ ਭਵਨ ਵਿਖੇ ਰਾਸਟਰੀ ਝੰਡਾ ਲਹਿਰਾਇਆ ਜਾਵੇਗਾ।ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਐਡਵੋਕੇਟ ਰਾਜੀਵ ਭਗਤ ਨੇ ਦੱਸਿਆ ਕਿ ਇਸ ਵਾਰ ਕਾਂਗਰਸ ਅਜ਼ਾਦੀ ਦਿਹਾੜਾ ਵੱਖਰੇ ਅੰਦਾਜ਼ ਵਿੱਚ ਮਨਾਏਗੀ, ਜਿਸ ਵਿੱਚ ਕਾਂਗਰਸੀ ਅਹੁਦੇਦਾਰ, ਵਰਕਰ ਅਤੇ ਆਮ ਲੋਕ ਸ਼ਾਮਲ ਹੋਣਗੇ।ਉਨਾਂ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਲਈ ਕੁਰਬਾਨ ਹੋਣ ਵਾਲੇ ਅਜ਼ਾਦੀ ਘੁਲਾਟੀਆਂ ਦਾ ਸਨਮਾਨ ਕਰਦੀ ਹੈ ਅਤੇ ਉਨਾਂ ਵਲੋਂ ਦਿਖਾਏ ਗਏ ਮਾਰਗ ‘ਤੇ ਚੱਲਣ ਲਈ ਪ੍ਰਤੀਬੱਧ ਹੈ।ਇਸ ਮੌਕੇ ਸੌਰਭ ਮਦਾਨ, ਸ਼ੁਕਲਾ ਸ਼ਰਮਾ ਸੇਵਾਦਲ, ਮਨੀਸ਼ ਭਗਤ ਐਸ.ਸੀ ਵਿੰਗ, ਦਲਜੀਤ ਧੁੱਪੜ, ਸਾਕੇਤ, ਮੋਹਿਤ ਮਹਾਜਨ ਸੋਸ਼ਲ ਮੀਡੀਆ ਸੈਲ, ਡਾ. ਨਰਿੰਦਰ ਡਾਕਟਰ ਸੈਲ, ਡਾ. ਸੁਭਾਸ਼ ਥੋਬਾ ਮਾਈਨਾਰਟੀ ਸੈਲ, ਭੁਪੰਦਰ ਬਿੱਟੂ ਬੀ.ਸੀ.ਸੈਲ ਆਦਿ ਵੀ ਹਾਜਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply