Thursday, March 19, 2026

ਡੀ.ਏ.ਵੀ ਪਬਲਿਕ ਸਕੂਲ ਵਿੱਚ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

PPN1108201508ਅੰਮ੍ਰਿਤਸਰ, 11 ਅਗਸਤ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿੱਚ ਂਂਤੀਆਂਂਂ ਦਾ ਤਿਉਹਾਰ ਮਸਤੀ ਨਾਲ ਮਨਾਇਆ ਗਿਆ।ਸਾਰਾ ਸਕੂਲ ਰੰਗਸ਼ਬਿਰੰਗੇ ਫੁੱਲਾਂ ਅਤੇ ਝੂਲਿਆਂ ਨਾਲ ਸਜਿਆ ਸੀ ਅਤੇ ਹਰ ਪਾਸੇ ਤਿਉਹਾਰ ਦਾ ਮਾਹੌਲ ਸੀ ।  ਸ਼ਬਦ ‘ਤੀਆਂਂਂ’ ਖ਼ੁਸ਼ਹਾਲ ਵਿਵਾਹਤ ਜੀਵਨ ਦਾ ਆਨੰਦ ਮਾਨਣ ਬਾਰੇ ਦਰਸਾਉਂਦਾ ਹੈ।ਇਹ ਪੰਜਾਬੀ ਸੰਸਕ੍ਰਿਤੀ ਦਾ ਅਭਿੰਨ ਹਿੱਸਾ ਹੈ ਜਿੱਥੇ ਬਰਸਾਤ ਦਾ ਮੌਸਮ ਦਾ ਚੰਗਿਆਈ ਲਈ ਸੁਆਗਤ ਕੀਤਾ ਜਾਂਦਾ ਹੈ। ਤਿਉਹਾਰ ਨੂੰ ਮਨਾਉਣ ਦੇ ਲਈ ਸਕੂਲ ਦੇ ਬੱਚੇ ਰੰਗਸ਼ਬਿਰੰਗੇ ਪੰਜਾਬੀ ਕੱਪੜੇ ਪਾ ਕੇ ਆਏ ਸੀ।ਉਨ੍ਹਾਂ ਨੂੰ ਤਿਉਹਾਰ ਦੀ ਮਹੱਤਤਾ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ।ਤਿਉਹਾਰ ਦੇ ਮੱਦੇਨਜ਼ਰ ਵਿਦਿਆਰਥੀਆਂ ਨੇ ਲੋਕਸ਼ਗੀਤ ਗਾਏ ਅਤੇ ਦਰਸ਼ਕਾਂ ਦਾ ਗਿੱਧੇ ਰਾਹੀਂ ਮਨ ਮੋਹ ਲਿਆ ।
ਇਨ ਹਾਊਸ ਪ੍ਰੋਡਕਸ਼ਨ ਵੱਲੋਂ ਗੀਤਾਂ ਨੂੰ ਲੈਅਬੱਧ ਕਰਕੇ ਸੰਗੀਤ ਰਾਹੀਂ ਪੇਸ਼ ਕਰਨਾ ਇਸ ਮੌਕੇ ਦੀ ਖ਼ਾਸ ਪੇਸ਼ਕਸ਼ ਸੀ।ਫੂਡ ਅਤੇ ਟੈਕਨੋਲੋਜੀ ਵਿਭਾਗ ਵੱਲੋਂ ਖੀਰ, ਜਲੇਬੀਆਂ ਆਦਿ ਦਾ ਸਟਾਲ ਲਗਾਇਆ ਗਿਆ ਸੀ ।ਚੂੜੀਆਂ ਵੇਚਣ ਵਾਲਾ ਵੀ ਰੰਗ ਬਿਰੰਗੀਆਂ ਚੂੜੀਆਂ ਵੇਚਦਾ ਨਜ਼ਰ ਆ ਰਿਹਾ ਸੀ।ਪ੍ਰਿੰਸੀਪਲ ਅਤੇ ਅਧਿਆਪਕਾਂ ਦੇ ਗਿੱਧੇ ਵਿੱਚ ਹਿੱਸਾ ਲੈਣ ਦੇ ਨਾਲ ਇਸ ਪ੍ਰੋਗਰਾਮ ਦੀ ਸ਼ਾਨਦਾਰ ਸਮਾਪਤੀ ਹੋਈ ।  ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ, ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭ ਇੱਛਾਵਾਂ ਭੇਜੀਆਂ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖ਼ੁਸ਼ਹਾਲ ਅਤੇ ਤੰਦਰੁਸਤ ਜ਼ਿੰਦਗੀ ਜਿਊਣ ਦਾ ਆਸ਼ੀਰਵਾਦ ਦਿੱਤਾ।  ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਤਰ੍ਹਾਂ ਤਿਉਹਾਰਾਂ ਨੂੰ ਮਨਾਉਣ ਨਾਲ ਲੋਕ ਆਪਸ ਵਿੱਚ ਜੁੜਦੇ ਹਨ।ਤੀਆਂ ਦੇ ਤਿਉਹਾਰ ਦੀ ਸਾਡੀ ਸੰਸਕ੍ਰਿਤੀ ਵਿੱਚ ਖ਼ਾਸ ਮਹੱਤਤਾ ਹੈ ਅਤੇ ਸਾਨੂੰ ਇਸ ਦਾ ਹਿੱਸਾ ਬਣ ਕੇ ਇਸ ਨੂੰ ਜੀਵਿਤ ਰੱਖਣਾ ਚਾਹੀਦਾ ਹੈ ।ਉਨ੍ਹਾਂ ਨੇ ਬੱਚਿਆਂ ਨੁੰ ਖ਼ੁਸ਼ਹਾਲ ਜੀਵਨ ਦਾ ਆਸ਼ੀਰਵਾਦ ਦਿੱਤਾ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply