ਅੰਮ੍ਰਿਤਸਰ, 11 ਅਗਸਤ (ਜਸਬੀਰ ਸਿੰਘ ਸੱਗੂ) ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਪੰਜਾਬ ਪ੍ਰਧਾਨ ਕਵਲਪ੍ਰੀਤ ਸਿੰਘ ਕਾਕੂ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜਿਲ੍ਹਾ ਪ੍ਰਧਾਨ ਰਮਿੰਦਰਪਾਲ ਸਿੰਘ ਵਲੋਂ ਪੰਜਾਬ ਪੁਲਿਸ ਦੀ ਆਈ.ਆਰ.ਬੀ 5ਵੀਂ ਬਟਾਲੀਅਨ ਦੇ ਨਵੇਂ ਨਿਯੁੱਕਤ ਕੀਤੇ ਗਏ ਕਮਾਂਡੈਂਟ ਸ੍ਰ. ਦਿਲਬਾਗ ਸਿੰਘ ਪੰਨੂੰ ਪੀ.ਪੀ.ਐਸ ਨੂੰ ਅੱਜ ਉਨਾਂ ਦੇ ਮਾਲ ਮੰਡੀ ਸਥਿਤ ਦਫਤਰ ਵਿਖੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਆਈ.ਐਚ.ਆਰ ਓ ਦੇ ਪੰਜਾਬ ਜਨ: ਸਕੱਤਰ ਡ. ਗਗਨਦੀਪ ਸਿੰਘ ਡਾਂਗ, ਜਿਲਾ ਮੀਤ ਪ੍ਰਧਾਨ ਸੁਖਵੰਤ ਸਿੰਘ ਲੱਕੀ ਤੇ ਸਕੱਤਰ ਦਿਨੇਸ਼ ਮਹੇਸ਼ਵਰੀ ਆਦਿ ਵੀ ਮੌਜੂਦ ਸਨ।ਇਸ ਮੌਕੇ ਸ੍ਰ. ਰਮਿੰਦਰਪਾਲ ਸਿੰਘ ਨੇ ਕਿਹਾ ਕਿ ਉਨਾਂ ਦੀ ਸੰਸਥਾ ਸਮਾਜ ਸੇਵਾ ਨੂੰ ਸਮਰਪਿੱਤ ਹੈ।ਉਨਾਂ ਦੱਸਿਆ ਕਿ ਸੰਸਥਾ ਵਲੋਂ ਸਮਾਜਿਕ ਬੁਰਾਈਆਂ ਦਾਜ, ਮਾਦਾ ਭਰੂਣ ਹੱਤਿਆ ਅਤੇ ਨਸ਼ਿਆਂ ਖਿਲਾਫ ਸਮੇਂ-ਸਮੇਂ ‘ਤੇ ਅਵਾਜ਼ ਉਠਾਈ ਜਾਂਦੀ ਹੈ ਅਤੇ ਗਰੀਬ ਤੇ ਲੋੜਵੰਦਾਂ ਲਈ ਮੈਡੀਕਲ ਕੈਂਪ ਵੀ ਲਗਾਏ ਜਾਂਦੇ ਹਨ।ਇਥੇ ਇਹ ਦੱਸਣਯੋਗ ਹੈ ਕਿ ਕਮਾਂਡੈਂਟ ਸ੍ਰ. ਦਿਲਬਾਗ ਸਿੰਘ ਪੰਨੂੰ ਨੇ 7 ਅਗਸਤ ਨੂੰ ਆਪਣੇ ਅਹੁੱਦੇ ਦਾ ਕਾਰਜਭਾਰ ਸੰਭਾਲਿਆ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media