ਅੰਮ੍ਰਿਤਸਰ, 11 ਅਗਸਤ (ਚਰਨਜੀਤ ਸਿੰਘ ਛੀਨਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ ੨੦੧੫ ਵਿਚ ਲਈਆਂ ਗਈਆਂ ਪ੍ਰੀਖਿਆਵਾਂ ਜਿਸ ਵਿਚ ਬੀ.ਬੀ.ਏ. ਸਮੈਸਟਰ ਦੂਜਾ, ਬੀ.ਐਸ.ਸੀ. (ਆਈ.ਟੀ.) ਸਮੈਸਟਰ ਚੌਥਾ, ਬੈਚੁਲਰ ਆਫ ਫਾਈਨ ਆਰਟਸ, ਸਮੈਸਟਰ ਚੌਥਾ, ਬੈਚੁਲਰ ਆਫ ਮਲਟੀਮੀਡੀਆ ਸਮੈਸਟਰ ਚੌਥਾ, ਬੈਚੁਲਰ ਆਫ ਡਿਜ਼ਾਇਨ ਸਮੈਸਟਰ ਦੂਜਾ, ਬੀ.ਏ. (ਆਨਰਜ਼ ਸਕੂਲ) ਇੰਗਲਿਸ਼ ਸਮੈਸਟਰ ਦੂਜਾ, ਬੀ.ਵੋਕੇਸ਼ਨਲ (ਸਾਫਟਵੇਅਰ ਡਿਵੈਲਪਮੈਂਟ) ਸਮੈਸਟਰ ਦੂਜਾ, ਬੀ.ਐਸ.ਸੀ. (ਹੋਮ ਸਾਇੰਸ) ਸਮੈਸਟਰ ਚੌਥਾ, ਐਮ.ਐਸ.ਸੀ. ਕੈਮਿਸਟਰੀ ਸਮੈਸਟਰ ਦੂਜਾ ਅਤੇ ਪੋਸਟ ਗਰੈਜੂਏਟ ਡਿਪਲੋਮਾ ਇਨ ਕਾਸਮੀਟਾਲੋਜੀ ਸਮੈਸਟਰ ਦੂਜਾ ਸ਼ਾਮਿਲ ਹਨ, ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ), ਡਾ. ਰੇਨੂ ਭਾਰਦਵਾਜ ਨੇ ਦੱਸਿਆ ਕਿ ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ ਾਾਾ.ਗਨਦੁ.ੳਚ.ਨਿ ‘ਤੇ ਮੌਜੂਦ ਹੋਣਗੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media