Tuesday, October 6, 2026

ਰੰਜ਼ਮ ਕਾਮਰਾ ਵੱਲੋਂ ਜਾਖੜ ਦੇ ਹੱਕ ‘ਚ ਪ੍ਰਚਾਰ

ਫ਼ਾਜ਼ਿਲਕਾ, 15 ਅਪ੍ਰੈਲ (ਵਿਨੀਤ ਅਰੋੜਾ) –  ਫਾਜ਼ਿਲਕਾ ਦੇ ਬਲਾਕ ਯੂਥ ਕਾਂਗਰਸ ਦੇ ਉਪ ਪ੍ਰਧਾਨ ਰੰਜ਼ਮ ਕਾਮਰਾ ਨੇ ਬੀਤੀ ਰਾਤ ਵਾਰਡ ਨੰਬਰ 9, ਕਸ਼ਿਅਪ ਕਾਲੋਨੀ ਵਿਚ ਨੁੱਕੜ ਮੀਟਿੰਗਾਂ ਤੇ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਕਾਂਗਰਸ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ।  ਸ਼੍ਰੀ ਕਾਮਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਦੀਆਂ ਸਕੀਮਾਂ ‘ਤੇ ਆਪਣਾ ਹੱਕ ਜਤਾ ਕੇ ਲੋਕਾਂ ਨੂੰ ਹੁਣ ਤੱਕ ਮੂਰਖ ਬਣਾਇਆ ਹੈ। ਪੰਜਾਬ ਦੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਤਾਂ ਉਸ ਵਿਚੋਂ ਸਿਰਫ਼ ਆਪਣਾ ਲਾਭ ਹੀ ਲੱਭਦੀ ਰਹੀ। ਇਸ ਮੌਕੇ ਰਾਜ ਕੁਮਾਰ ਚਲਾਣਾ ਸਾਬਕਾ ਐਮ ਸੀ, ਮਨੋਜ ਰਾਠੀ, ਬਾਬੂ ਕਸ਼ਿਅੱਪ ਬੂਥ ਪ੍ਰਧਾਨ ਹੋਰਨਾਂ ਤੋਂ ਇਲਾਵਾ ਮਿੰਟਾ ਸ਼ਰਮਾ, ਮਿਲਣ ਕਾਨਸਿੰਘੀਆ, ਸੋਮ ਦੱਤ, ਸੁਮਿੱਤਰਾ ਦੇਵੀ, ਜਨਕ ਰਾਜ, ਦੀਪਕ ਗਗਨੇਜਾ, ਅਮਨਦੀਪ ਕਾਲਾ, ਰਾਜ ਕੁਮਾਰ, ਮਨਦੀਪ ਕਾਲਾ, ਭੰਡਾਰੀ ਕਸ਼ਿਅੱਪ, ਸੂਰਜ, ਪ੍ਰਦੀਪ ਚਲਾਣਾ, ਰਿਤਿਸ਼ ਕੁੱਕੜ ਆਦਿ ਹਾਜ਼ਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply