
ਫ਼ਾਜ਼ਿਲਕਾ, 15 ਅਪ੍ਰੈਲ (ਵਿਨੀਤ ਅਰੋੜਾ)- ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਫ਼ਾਜ਼ਿਲਕਾ ਬਾਰਡਰ ਵੱਲੋਂ ਸਵ. ਜੋਗਿੰਦਰ ਸੇਤੀਆ ਦੀ ਯਾਦ ਵਿਚ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਦਾ ਸਥਾਨਕ ਡਾ. ਡਾਂਗ ਆਈ ਹਸਪਤਾਲ ਵਿਖੇ ਕੀਤਾ ਗਿਆ। ਕਲੱਬ ਪ੍ਰਧਾਨ ਅਸ਼ੋਕ ਗਿਲਹੋਤਰਾ ਦੀ ਅਗਵਾਈ ਹੇਠ ਲੱਗੇ ਇਸ ਕੈਂਪ ਦਾ ਉਦਘਾਟਨ ਸਮਾਜ ਸੇਵੀ ਲੈਂਡ-ਲਾਰਡ ਚੌ. ਕੇਵਲ ਕ੍ਰਿਸ਼ਨ ਨੇ ਕੀਤਾ। ਕੈਂਪ ਸਬੰਧੀ ਕਲੱਬ ਦੇ ਪ੍ਰਧਾਨ ਅਸ਼ੋਕ ਗਿਲਹੋਤਰਾ ਤੇ ਪੀ.ਆਰ.ਓ. ਅੰਮ੍ਰਿਤ ਸਚਦੇਵਾ ਨੇ ਦੱਸਿਆ ਕਿ ਇਸ ਕੈਂਪ ਵਿਚ ਡਾ. ਡਾਂਗ ਆਈ. ਹਸਪਤਾਲ ਦੇ ਡਾ. ਬੀਰਬਲ ਡਾਂਗ ਨੇ ਕੈਂਪ ‘ਚ ਪੁੱਜੇ 220 ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਜਿੰਨਾ ਵਿਚੋਂ 60 ਮਰੀਜ਼ ਅੱਖਾਂ ਦੇ ਆਪ੍ਰੇਸ਼ਨ ਯੋਗ ਪਾਏ ਗਏ। ਉਨਾਂ ਦੱਸਿਆ ਕਿ ਇਨਾਂ ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਅਗਲੇ ਹਫ਼ਤੇ ਡਾ. ਬੀਰਬਲ ਡਾਂਗ ਵੱਲੋਂ ਫੈਕੋ ਤਕਨੀਕ ਨਾਲ ਕੀਤੇ ਜਾਣਗੇ। ਕੈਂਪ ਵਿਚ ਪੁੱਜੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ, ਐਨਕਾਂ ਕਲੱਬ ਵੱਲੋਂ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਕਲੱਬ ਵੱਲੋਂ ਡਾ. ਬੀਰਬਲ ਡਾਂਗ ਤੇ ਉਨਾਂ ਦੇ ਸਟਾਫ਼ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਜੋਨ ਚੇਅਰਮੈਨ ਸੰਦੀਪ ਮੱਕੜ ਨੂੰ ਵੀ ਕਲੱਬ ਵੱਲੋਂ ਆਪਣੇ ਜੋਨ ‘ਚ ਚੰਗੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਇਸ ਕੈਂਪ ਨੂੰ ਸਫਲ ਬਣਾਉਣ ਵਿਚ ਸਾਬਕਾ ਪ੍ਰਧਾਨ ਆਰ.ਕੇ. ਸ਼ਰਮਾ, ਡਾ. ਸਤੀਸ਼ ਕਟਾਰੀਆ, ਸੰਦੀਪ ਸੇਤੀਆ, ਅਸ਼ੋਕ ਸੇਠੀ, ਡਾ. ਦੀਪਕ ਕੁੱਕੜ, ਹਿਤੇਸ਼ ਧਵਨ, ਅਮਿੱਤ ਵਾਟਸ, ਅਸ਼ਵਨੀ ਬੱਬਰ, ਰਮੇਸ਼ ਗੁਗਲਾਨੀ ਆਦਿ ਮੈਂਬਰਾਂ ਨੇ ਸਹਿਯੋਗ ਦਿੱਤਾ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media