Thursday, August 13, 2026

15 ਅਗਸਤ ਨੂੰ ਭਿੱਖੀਵਿੰਡ ਵਿਖੇ ਕੇਂਦਰ ਸਰਕਾਰ ਦਾ ਪੁੱਤਲਾ ਫੂਕਿਆ ਜਾਵੇਗਾ- ਸਾਬਕਾ ਫੌਜੀ

PPN1408201501
ਅਲ਼ਗੋਂ ਕੋਠੀ, 14 ਅਗਸਤ (ਹਰਦਿਆਲ ਸਿੰਘ ਭੈਣੀ) ਇੱਕ ਰੈਂਕ ਇੱਕ ਪੈਨਸ਼ਨ ਦੇ ਮੁੱਦੇ ‘ਤੇ ਸਾਬਕਾ ਫੌਜੀਆਂ ਦੀ ਇੱਕ ਮੀਟਿੰਗ ਭਗਵਾਨਪੁਰਾ ਪਿੰਡ ਵਿੱਚ ਹੋਈ। ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ।ਮੀਟਿੰਗ ਉਪਰੰਤ ਸੂਬੇਦਾਰ ਅਮਰਜੀਤ ਸਿੰਘ ਅਲਗੋਂ ਨੇ ਕਿਹਾ ਕਿ ਉਹ ਅਜੇ ਵੀ ਮੋਦੀ ਸਰਕਾਰ ਨੂੰ ਵਾਰਨਿੰਗ ਦਿੰਦੇ ਹਨ ਕਿ ਲੰਮੇ ਸਮੇਂ ਲਟਕਦਾ ਇਹ ਮਸਲਾ ਹੱਲ ਕਰਨ। ਉਨਾਂ ਕਿਹਾ ਕਿ ਮੀਟਿੰਗ ਵਿੱਚ ਫਸਲਾ ਕੀਤਾ ਗਿਆ ਹੈ ਕਿ ਜੇਕਰ 15 ਅਗਸਤ ਨੂੰ ਇਸ ਮਸਲੇ ਦੇ ਹੱਲ ਦਾ ਐਲਾਨ ਨਾ ਕੀਤਾ ਗਿਆ ਤਾਂ ਭਿੱਖੀਵਿੰਡ ਵਿਖੇ ਕੇਂਦਰ ਸਰਕਾਰ ਦਾ ਪੁੱਤਲਾ ਫੂਕਿਆ ਜਾਵੇਗਾ ਅਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਦਾ ਵੀ ਐਲਾਨ ਕੀਾ ਜਾਵੇਗਾ। ਉਨਾਂ ਕਿਹਾ ਕਿ ਜੇਕਰ ਰੇਲਾਂ ਰੋਕਣ ਦੀ ਜਰੂਰਤ ਪਈ ਤਾਂ ਸਾਬਕਾ ਫੌਜੀ ਜਵਾਨ ਢਿੱਲ ਨਹੀਂ ਕਰਨਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਹੌਲਦਾਰ ਭਗਵੰਤ ਸਿੰਘ ਅਲਗੋਂ, ਮੀਤ ਪ੍ਰਧਾਨ ਸਤਪਾਲ ਸਿੰਘ ਕਲਸੀਆਂ, ਸੁੱਚਾ ਸਿੰਘ ਭਾਈ ਲੱਧੂ, ਬਲਕਾਰ ਸਿੰਘ ਭਾਈ ਲੱਧੂ, ਸੁਬੇਗ ਸਿੰਘ ਕਲਸੀਆਂ, ਹਰਮੀਤ ਸਿੰਘ ਭਗਵਾਨਪੁਰ, ਦਰਸ਼ਨ ਸਿੰਘ ਭਗਵਾਨਪੁਰ, ਕੁਲਵੰਤ ਸਿੰਘ ਭਗਵਾਨਪੁਰ, ਹਰਬੰਸ ਸਿੰਘ ਮਾੜੀ ਕੰਬ.ੋ, ਬਲਵੰਤ ਸਿੰਘ ਮਾੜੀ ਕੰਬ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply