Friday, June 26, 2026

ਅਮਨ- ਸ਼ਾਂਤੀ ਦੀ ਅਪੀਲ ਕਰਦਾ ਆਈ ਡੀ ਪੀ ਦਾ ਚੇਤਨਾ ਮਾਰਚ ਅੰਮ੍ਰਿਤਸਰ ਪਹੁੰਚਿਆ

ਕਸਮੀਰ ਦੀ ਸਮੱਸਿਆ ਨੂੰ ਤਿੰਨ ਧਿਰੀ ਗੱਲਬਾਤ ਰਾਹੀਂ ਹੱਲ ਕਰਕੇ ਸਬੰਧ ਮਜ਼ਬੂਤ ਬਣਾਏ ਜਾ ਸਕਦੇ ਹਨ- ਆਈ ਡੀ ਪੀ

PPN1408201518

ਅਮ੍ਰਿੰਤਸਰ, 14 ਅਗਸਤ (ਗੁਰਚਰਨ ਸਿੰਘ) – ਇੰਟਰਨੈਸਨਲਿਸਟ ਡੈਮੋਕ੍ਰੇਟਿਕ ਪਾਰਟੀ, ਆਈ ਡੀ ਪੀ ਵੱਲੋਂ ਸ਼ੁਰੂ ਕੀਤਾ ਚੇਤਨਾ ਕਾਫ਼ਲਾ ਪੰਜਾਬ ਭਰ ਵਿੱਚ ਅਮਨ-ਸ਼ਾਂਤੀ ਦਾ ਸੁਨੇਹਾ ਦਿੰਦਾ ਅੱਜ ਅਮ੍ਰਿੰਤਸਰ ਜਿਲ੍ਹੇ ਦੇ ਪਿੰਡਾਂ ਵਿੱਚ ਪਹੁੰਚਿਆ ਅਤੇ ਹੱਥ ਪਰਚਾ ਵੰਡਿਆ।ਕਾਫ਼ਲੇ ਵਿੱਚ ਸ਼ਾਮਲ ਵਰਕਰਾਂ ਦੇ ਅਸਮਾਨੀ ਰੰਗ ਦੇ ਗਾਊਣ ਪਾਏ ਹੋਏ ਸਨ। ਇਥੇ ਲੋਕਾਂ ਨੂੰ ਸੰਬੋਧਨ ਕਰਦਿਆਂ ਆਈ ਡੀ ਪੀ ਦੇ ਸੂਬਾ ਪ੍ਰਧਾਨ ਦਰਸਨ ਸਿੰਘ ਧਨੇਠਾ, ਜਨਰਲ ਸਕੱਤਰ ਕਰਨੈਲ ਸਿੰਘ ਜਖੇਪਲ, ਮਾਸਟਰ ਲੱਖਾ ਸਿੰਘ, ਸਮਸ਼ੇਰ ਸਿੰਘ ਗਿੱਦੜਬਾਹਾ, ਤਾਰਾ ਸਿੰਘ ਫੱਗੂਵਾਲ ਨੇ ਦੋੋਵਾਂ ਦੇਸ਼ਾਂ ਦੇ ਹੁਕਮਰਾਨਾ ਨੂੰ ਅਪੀਲ ਕੀਤੀ ਕਿ ਬੰਦੂਕ ਦੀ ਗੋਲੀ ਜਾਂ ਬਰੂਦ ਦੇ ਇਕੱਠੇ ਕੀਤੇ ਅੰਬਾਰ ਦੋਵਾਂ ਦੇਸ਼ਾਂ ਦੀ ਕੋਈ ਵੀ ਸਮੱਸਿਆ ਦਾ ਹੱਲ ਨਹੀਂ ਕਰਨਗੇ, ਨਾ ਹੀ ਲੋਕਾਂ ਦੀਆਂ ਜੀਵਨ ਲੋੜਾਂ ਇਨ੍ਹਾਂ ਨਾਲ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਬਟਵਾਰੇ ਸਮੇਂ ਹੋਈ ਤਬਾਹੀ, 10 ਲੱਖ ਬੇਕਸੂਰ ਲੋਕਾਂ ਦੀ ਮੌਤ, 40 ਲੱਖ ਲੋਕਾਂ ਦੇ ਜਖ਼ਮੀ ਹੋਣ ਅਤੇ 2.5 ਕਰੋੜ ਲੋਕਾਂ ਦੇ ਉਜਾੜੇ ਦੀ 1947 ਵਿੱਚ ਹੋਈ ਮਦਭਾਗੀ ਘਟਨਾ ਤੋਂ ਸਾਡੇ ਹੁਕਮਰਾਨਾਂ ਨੂੰ ਸੋਚਣਾ ਚਾਹੀਦਾ ਹੈ। 66 ਪਹਿਲਾਂ ਹੋਈ ਰਾਜਨੀਤਿਕ ਗਲਤੀ ਨੂੰ ਮੰਨਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸਮੁੱਚੇ ਦੱਖਣੀ ਏਸੀਆ ਦੀ ਖੁਸ਼ਹਾਲੀ ਭਾਰਤ ਪਾਕਿਸਤਾਨ ਦੇ ਚੰਗੇ ਸਬੰਧਾਂ ਨਾਲ ਜੁੜੀ ਹੋਈ ਹੈ। ਦੋਵਾਂ ਦੇਸਾਂ ਵਿੱਚ ਤਣਾਅ ਦਾ ਵੱਡਾ ਕਾਰਨ ਬਣੀ ਕਸਮੀਰ ਦੀ ਸਮੱਸਿਆ ਨੂੰ ਤਿੰਨ ਧਿਰੀ ਗੱਲਬਾਤ ਰਾਹੀਂ ਹੱਲ ਕਰਕੇ ਮਜਬੂਤ ਸਬੰਧ ਬਣਾਏ ਜਾ ਸਕਦੇ ਹਨ।ਦੁਨੀਆ ਵਿੱਚ ਅੱਜ ਜਦੋਂ ਦੇਸ਼ਾਂ ਵਿਚਕਾਰ ਬਣੀਆਂ ਦੀਵਾਰਾਂ ਟੁੱਟ ਰਹੀਆਂ ਹਨ। ਤਾਂ ਭਾਰਤ ਪਾਕਿ ਵਿੱਚ ਬਣੀ ਖਾਈ ਨੂੰ ਕਿਉਂ ਨਹੀਂ ਪੂਰਿਆ ਜਾ ਸਕਦਾ। ਦੋਵਾਂ ਦੇਸ਼ਾਂ ਵਿੱਚ ਭੁੱਖ ਮਰੀ, ਬਿਮਾਰੀਆਂ, ਅਨਪੜ੍ਹਤਾ, ਗਰੀਬੀ ਆਦਿ ਦੀਆਂ ਸਮੱਸਿਆਵਾਂ ਦੋਵਾਂ ਦੇਸ਼ਾਂ ਦੀ ਚੱਲ ਰਹੀ ਦੁਸ਼ਮਣੀ ਕਾਰਨ ਹੱਲ ਨਹੀਂ ਹੋ ਰਹੀਆਂ।
ਆਗੂਆਂ ਨੇ ਅੱਗੇ ਇਹ ਵੀ ਮੰਗ ਕੀਤੀ ਕਿ ਯੂ ਐਨ ਓ ਵਿੱਚ ਸਭ ਦੇਸ਼ਾਂ ਨੂੰ ਬਰਾਬਰ ਦਾ ਦਰਜਾ ਮਿਲਣਾ ਚਾਹੀਦਾ ਹੈ।ਕੁੱਝ ਦੇਸ਼ਾਂ ਨੂੰ ਮਿਲੇ ਵੀਟੋ ਕਰਨ ਦੇ ਅਧਿਕਾਰ ਖਤਮ ਹੋਣੇ ਚਾਹੀਦੇ ਹਨ। ਯੂ ਐਨ ਓ ਨੂੰ ਜਮਹੂਰੀ ਲੀਹਾਂ ‘ਤੇ ਲਿਆਉਣ ਦੀ ਅੱਜ ਵੱਡੀ ਲੋੜ ਹੈ।ਵਰਕਰਾਂ ਦੇ ਪਾਏ ਗਾਉਨਾਂ ‘ਤੇ ਹਿੰਦ-ਪਾਕਿ ਦੀ ਦੋਸਤੀ ਦੇ ਨਾਅਰੇ, ਅਮਨਾ ਘਾਤੀ ਆਰੀ ਤੋੜੋ, ਹਿੰਦ ਪਾਕਿ ਦੀ ਯਾਰੀ ਜੋੜੋ, ਭਾਰਤ ਪਾਕਿ ਮਹਾਂਸੰਘ, ਬੰਦ ਕਰੂ ਸਰਹੱਦੀ ਜੰਗ, ਮਿਲਟਰੀ ਬੱਜ਼ਟ ਵਿੱਚ ਕਟੌਤੀ ਕਰੋ, ਵਾਘਾ ਅਤੇ ਹੋਰ ਬਾਰਡਰਾਂ ਰਾਹੀਂ ਵਪਾਰ ਸ਼ੁਰੂ ਕਰੋ ਆਦਿ ਨਾਅਰੇ ਲਿਖੇ ਹੋਏ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply