
ਅੰਮ੍ਰਿਤਸਰ, 14 ਅਗਸਤ (ਜਗਦੀਪ ਸਿੰਘ ਸੱਗੂ) – ਸਥਾਨਕ ਸਰਕਾਰਾਂ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 13 ਸਥਿਤ ਗਲੀ ਮੰਦਿਰ ਬਾਬਾ ਬਰਫਾਨੀ ਵਾਲੀ ਵਿਖੇ ਵਿਕਾਸ ਕੰਮਾਂ ਦਾ ਸ਼ੁਭ ਆਰੰਭ ਕੀਤਾ ਅਤੇ ਵਿਸ਼ਾਲ ਜਨ ਸਮੂਹ ਦੌਰਾਨ ਲੋਕਾਂ ਨੂੰ ਸੰਬਧਨ ਕੀਤਾ।ਸ਼੍ਰੀ ਜੋਸ਼ੀ ਦਾ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਨਿਘਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਵੱਲੋਂ ਵਾਰਡ ਵਿਚ ਹੋਏ ਤੇ ਸ਼ੁਰੂ ਕੀਤੇ ਗਏ ਨਵੇਂ ਵਿਕਾਸ ਕੰਮਾਂ ਲਈ ਲਈ ਉਹਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਮੁਢਲੀਆਂ ਸਹੂਲਤਾਂ ਅੱਜ ਤੱਕ ਇਲਾਕਾ ਨਿਵਾਸੀ ਨੂੰ ਮੁਹਈਆ ਨਹੀ ਹੋ ਸਕੀਆਂ ਸਨ।ਸ਼੍ਰੀ ਜੋਸ਼ੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਉਹਨਾਂ ਦਾ ਏਜੰਡਾ ਸਿਰਫ ਅਤੇ ਸਿਰਫ ਵਿਕਾਸ ਹੈ ਅਤੇ ਉਹ ਇਸ ਵਾਰਡ ਦੇ ਨਾਲ ਹੀ ਪੂਰੇ ਉੱਤਰੀ ਹਲਕੇ ਦਾ ਸੋ ਫੀਸਦੀ ਵਿਕਾਸ ਕਰਵਾਉਣ ਵਿਚ ਕੋਈ ਕਮੀਂ ਨਹੀਂ ਰਹਿਣ ਦੇਣਗੇ । ਉਹਨਾਂ ਕਿਹਾ ਕਿ ਲੋਕ ਪਿਛਲੇ 68 ਸਾਲਾਂ ਵਿਚ ਹੋਏ ਵਿਕਾਸ ਕੰਮਾਂ ਦੀ ਤੁਲਨਾ ਉਹਨਾਂ ਵੱਲੋਂ ਕਰਵਾਏ ਕੰਮਾਂ ਨਾਲ ਕਰਵਾ ਕੇ ਅਤੇ ਆਪ ਫਰਕ ਮਹਿਸੂਸ ਕਰਨ।
ਇਸ ਮੋਕੇ ਤੇ ਸ੍ਰੀ ਰਾਕੇਸ਼ ਸ਼ਰਮਾ, ਡਾ. ਪ੍ਰੇਮ ਲਾਡਾ, ਵਿਜੇ ਸ਼ਰਮਾ, ਰਵੀ ਸ਼ਰਮਾ, ਸੂਰਜ, ਰਾਮ ਬਾਲੀ, ਗੁਰਪ੍ਰੀਤ ਸਿੰਘ ਗੋਲਡੀ, ਸੰਜੇ ਸ਼ੁਕਲਾ, ਪਵਨਾ ਸ਼ਰਮਾ, ਮਹਿੰਦਰ ਪ੍ਰਤਾਪ, ਡਾ. ਹੈਪੀ, ਰਿਮਪੀ ਭਾਰਦਵਾਜ, ਰਜਿੰਦਰ ਕੌਰ, ਜਗਮੋਹਨ, ਅਮਿਤ ਦਿਉੜਾ, ਐਸ. ਈ. ਰਾਜੀਵ ਸੇਖੜੀ ਆਦਿ ਮੌਜੂਦ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media