Friday, October 18, 2024

ਪੱਲੇਦਾਰਾਂ ਨੇ ਅਜਾਦੀ ਦਿਵਸ ਦੀ ਥਾਂ ਕਾਲਾ ਦਿਵਸ ਮਨਾਇਆ

PPN1608201504
ਸੰਦੌੜ, 16 ਅਗਸਤ (ਹਰਮਿੰਦਰ ਸਿੰਘ ਭੱਟ) – ਦੇਸ ਭਰ ਵਿੱਚ ਜਿੱਥੇ ਹਰ ਵਰਗ ਦੇ ਲੋਕਾਂ ਨੇ ਅਜਾਦੀ ਦਿਵਸ਼ ਬੜੀ ਧੂਮ ਨਾਲ ਮਨਾਇਆ ਉੱਥੇ ਸੰਦੌੜ ਦੇ ਵੇਅਰ ਹਾਊਸ ਦੇ ਗੁਦਾਮ ਵਿਖੇ ਪੱਲੇਦਾਰਾਂ ਵੱਲੋਂ ਅਜਾਦੀ ਦਿਵਸ ਦੀ ਥਾਂ ਕਾਲਾ ਦਿਵਸ ਮਨਾ ਕੇ ਰੋਸ ਜਾਹਰ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਭਾਰੀ ਨਾਅਰੇਬਾਜੀ ਵੀ ਕੀਤੀ ਗਈ।ਪ੍ਰਧਾਨ ਗੁਰਮੇਲ ਸਿੰਘ ਅਤੇ ਸੇਵਾ ਸਿੰਘ ਦੀ ਪ੍ਰਧਾਨਗੀ ਹੇਠ ਇਕੱਤਰ ਹੋਏ ਪੱਲੇਦਾਰਾਂ ਨੇ ਕਿਹਾ ਕਿ ਕਣਕ ਦੇ ਸੀਜਨ ਦੇ ਕੀਤੇ ਕੰਮ ਦੀ ਪੰਜਾਬ ਸਰਕਾਰ ਅਤੇ ਫੂਡ ਏਜੰਸੀਆਂ ਵੱਲੋਂ ਪੇਮਿੰਟ ਨਾ ਕੀਤੇ ਜਾਣ ਦੇ ਖਿਲਾਫ ਉਨ੍ਹਾਂ ਵਿਚ ਰੋਸ ਹੈ ਕਿਉਕਿ 26 ਅਪ੍ਰੈਲ 2015 ਨੂੰ ਉਚ ਅਧਿਕਾਰੀਆਂ ਦੇ ਨਾਲ ਬੇਸਿਕ ਰੇਟ ਉਪਰ ਵਾਧਾ ਦੇਣ ਦਾ ਲਿਖਤੀ ਇਕਰਾਰ ਹੋਇਆ ਸੀ ਪਰ ਸਰਕਾਰ ਨੇ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਹੈ।ਜਿਸ ਦੇ ਸਬੰਧ ਵਿਚ ਪੱਲੇਦਾਰਾਂ ਵੱਲੋਂ ਰੋਸ ਰੈਲੀ ਕੱਢੀ ਗਈ।ਪੱਲੇਦਾਰਾਂ ਨੇ ਕਿਹਾ ਕਿ ਪੇਮਿੰਟ ਨਾ ਮਿਲਣ ਕਾਰਣ ਉਨ੍ਹਾਂ ਦੇ ਚੁੱਲੇ ਠੰਡੇ ਪਏ ਹਨ ਅਤੇ ਸਾਡੇ ਬੱਚੇ ਭੁੱਖਮਰੀ ਦਾ ਸਿਕਾਰ ਹੋ ਰਹੇ ਹਨ। ਇਸ ਮੌਕੇ ਰਣਜੀਤ ਸਿੰਘ ਮੀਤ ਸਕੱਤਰ ਪੰਜਾਬ, ਬਹਾਦਰ ਸਿੰਘ, ਅਮਰਜੀਤ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਾਨੂੰ ਸਾਡੀ ਪੇਮਿੰਟ ਜਲਦ ਨਾ ਦਿੱਤੀ ਤਾਂ ਅਸੀਂ ਵੱਡਾ ਸੰਘਰਸ ਕਰਨ ਲਈ ਮਜਬੂਰ ਹੋਵਾਗੇਂ।ਇਸ ਮੌਕੇ ਵੱਡੀ ਗਿਣਤੀ ਵਿਚ ਪੱਲੇਦਾਰ ਹਾਜਰ ਸਨ।

Check Also

ਭਗਵਾਨ ਵਾਲਮੀਕਿ ਜੀ ਦੇ ਦਰਸਾਏ ਮਾਰਗ `ਤੇ ਚੱਲ ਕੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਕਰਾਂਗੇ – ਮੁੱਖ ਮੰਤਰੀ ਪੰਜਾਬ

ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕਿਹਾ ਹੈ …

Leave a Reply