Monday, September 14, 2026

 ਆਮ ਆਦਮੀ ਪਾਰਟੀ ਨੇ ਅਜ਼ਾਦੀ ਦਿਵਸ ਮੌਕੇ ਝੰਡਾ ਲਹਿਰਾਇਆ

PPN1608201512

ਹੁਸ਼ਿਆਰਪੁਰ, 16 ਅਗਸਤ (ਸਤਵਿੰਦਰ ਸਿੰਘ) – ਅਜ਼ਾਦੀ ਦਿਵਸ ਮੌਕੇ ਆਮ ਆਦਮੀ ਪਾਰਟੀ ਵਲੋ ਬੁੱਧ ਰਾਮ ਕਲੋਨੀ ਹੁਸ਼ਿਆਰਪੁਰ ਵਿੱਚ ਸਥਿਤ ਦਫਤਰ ਵਿੱਚ ਝੰਡਾ ਲਹਿਰਾਇਆ ਗਿਆ।ਝੰਡਾ ਲਹਿਰਾਉਣ ਦੀ ਰਸਮ ਸੂਬੇਦਾਰ ਵਿਕਰਮਜੀਤ ਸਿੰਘ ਵਲੋ ਪ੍ਰੋਫੈਸਰ ਹਰਬੰਸ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ।ਇਸ ਮੌਕੇ ਬੋਲਦਿਆ ਪ੍ਰੋਫੈਸਰ ਹਰਬੰਸ ਸਿੰਘ ਨੇ ਦੇਸ਼ ਵਾਸੀਆ ਨੂੰ ਸ਼ੁਭ ਕਾਮਨਾਵਾਂ ਦਿੀਿਤਆਂ ਤੇ ਦੇਸ਼ ਦੀ ਆਣ ਬਾਣ ਤੇ ਸ਼ਾਨ ਲਈ ਪ੍ਰੇਰਿਆ।ਦੇਸ਼ ਵਿੱਚ ਫੈਲਿਆ ਬੁਰਾਈਆਂ, ਭਿਸ਼ਟਾਚਾਰ, ਬੇਰੁਜਗਾਰੀ, ਅਨਪੜ੍ਹਤਾ, ਨਸ਼ਾਖੋਰੀ ਤੇ ਫਿਰਕਾਪ੍ਰਸਤੀ ਵਰਗੀਆ ਬੁਰਾਈਆਂ ਨੂੰ ਜੜ੍ਹੋ ਪੁਟਣ ਲਈ ਆਪ ਪਾਰਟੀ ਤੇ ਦੇਸ਼ਾਂ ਵਾਸੀਆ ਨੂੰ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਲਈ ਬੇਨਤੀ ਕੀਤੀ।
ਇਸ ਦਿਹਾੜੇ ਤੇ ਕਰਨਲ ਬਲਦੇਵ ਸਿੰਘ, ਜੀ. ਐਸ ਪਰਮਾਰ, ਐਸ. ਪੀ ਸ਼ਰਮਾ, ਇਕਬਾਲ ਸਿੰਘ, ਡਾ. ਅਨੂਪ, ਅਰਮਿੰਦਰ ਸਿੰਘ, ਹਰਜੀਤ ਸਿੰਘ ਫੁਗਲਾਣਾ, ਸਰਪੰਚ ਪ੍ਰਿਥੀਪਾਲ ਸਿੰਘ, ਫਕੀਰ ਚੰਦ ਡੋਗਰਾ, ਦਿਲਬਾਗ ਸਿੰਘ ਚੱਬੇਵਾਲ, ਜਰਨੈਲ ਸਿੰਘ ਸੈਲਾ, ਸੁਖਦੇਵ ਸਿੰਘ, ਕੁਲਦੀਪ ਸ਼ਰਮਾ, ਰਵੀ ਕੁਮਾਰ ਚੀਕੂ, ਸੂਬੇਦਾਰ ਵਿਕਰਮਜੀਤ ਸਿੰਘ, ਸਰਪੰਚ ਕਸ਼ਮੀਰਾ ਸਿੰਘ, ਮਨਪ੍ਰੀਤ, ਮਲਕੀਤ ਸਿੰਘ, ਮਹੇਸ਼ ਸ਼ਰਮਾ, ਦਲੀਪ ੳਹਰੀ,ਰਘੂ ਖੁੱਲਰ, ਸੰਤੋਖ ਸਿੰਘ, ਅਸ਼ੋਕ ਸ਼ਰਮਾ, ਯੋਗੇਸ਼ ਕਾਂਡਾ, ਹਰਦੀਪ ਬੱਗਾ, ਧਰੁੱਵ ਤੇ ਹੋਰ ਵੱਡੀ ਗਿਣਤੀ ਵਿੱਚ ਆਪ ਪਾਰਟੀ ਦੇ ਵਲੰਟੀਅਰਜ ਮੌਜੂਦ ਸਨ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply