Friday, October 18, 2024

68 ਪੰਜਾਬੀ ਨੌਜਵਾਨ ਅਜੇ ਵੀ ਅਮਰੀਕਾ ਦੀ ਜੇਲ ਵਿਚ ਨਜਰਬੰਦ- ਸਤਨਾਮ ਚਾਹਲ

Detainees at the Northwest Detention Center in Tacoma, Wash., gather for a Sikh prayer service.
Detainees at the Northwest Detention Center in Tacoma, Wash., gather for a Sikh prayer service.

ਜਲੰਧਰ, 16 ਅਗਸਤ (ਪ.ਪ) – ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਵਲੋਂ ਅਮਰੀਕਾ ਦੀਆਂ ਵੱਖ ਵੱਖ ਜੇਲਾਂ ਵਿਚ ਨਜਰਬੰਦ ਪੰਜਾਬੀ ਨੌਜਵਾਨਾਂ ਦਾ ਪਤਾ ਲਗਾਉਣ ਲਈ ਆਰੰਭ ਕੀਤੀ ਗਈ ਮੁਹਿੰਮ ਦੌਰਾਨ ਪਤਾ ਲਗਾ ਹੈ ਕਿ 68 ਪੰਜਾਬੀ ਨੌਜਵਾਨ ਅਜੇ ਵੀ ਨਾਰਥ ਵੈਸਟ ਡਟਿੰਨਸ਼ਨ ਸੈਂਟਰ ਟਾਕੋਮਾ (ਸਿਆਟਲ) ਵਿਚ ਇੰਮੀਗਰੇਸ਼ਨ ਐਂਡ ਕਸਟਮ ਇਨਫਰਸਮੈਂਟ ਵਿਭਾਗ ਵਲੋਂ ਠੇਕੇ ਉਪਰ ਦਿਤੀ ਗਈ ਜੇਲ ਵਿਚ ਨਜਰਬੰਦ ਹਨ।ਇਸ ਗਲ ਦੀ ਜਾਣਕਾਰੀ ਦਿੰਿਦੰਆਂ ਨਾਪਾ ਦੇ ਕਾਰਜਕਾਰੀ ਡਾਇਰੈਕਟਰ ਸ: ਸਤਨਾਮ ਸਿੰਘ ਚਾਹਲ ਨੇ ਅਜ ਇਥੇ ਦਸਿਆ ਕਿ ਜੇਲਾਂ ਵਿਚ ਨਜਰਬੰਦ ਪੰਜਾਬੀ ਨੌਜਵਾਨਾਂ ਦਾ ਪਤਾ ਲਗਾਉਣ ਲਈ ਆਰੰਭ ਕੀਤੀ ਗਈ ਮੁਹਿੰਮ ਦੌਰਾਨ ਇੰਮੀਗਰੇਸ਼ਨ ਐਂਡ ਕਸਟਮ ਇੰਨਫੋਰਸਮੈਂਟ (ਆਈ.ਸੀ.ਈ) ਵਿਭਾਗ ਵੈਸਟਰਨ ਰਿਜਨਲ ਕਮਿਊਨੀਕੇਸ਼ਨ ਡਾਇਰੈਕਟਰ ਵਰਜਿਨੀਆ ਕਾਈਸ ਨੇ ਉਹਨਾਂ ਨੂੰ ਈ.ਮੇਲ ਰਾਹੀਂ ਲਿਖਤੀ ਜਾਣਕਾਰੀ ਭੇਜੀ ਹੈ ਕਿ 68 ਭਾਰਤੀ ਮੂਲ ਦੇ ਨਾਗਰਿਕ ਜਿਹਨਾਂ ਵਿਚੋਂ ਜਿਆਦਾ ਪੰਜਾਬ ਨਾਲ ਸਬੰਧ ਰੱਖਣ ਵਾਲੇ ਹਨ ਅਜੇ ਵੀ ਨਾਰਥ ਵੈਸਟ ਡਟਿੰਨਸ਼ਨ ਸੈਂਟਰ ਟਾਕੋਮਾ (ਸਿਆਟਲ) ਵਿਚ ਨਜਰਬੰਦ ਹਨ ਜਿਹਨਾਂ ਵਿਚੋਂ ਲਗਭਗ ਅੱਧੇ ਕੈਦੀ ਕੇਵਲ 30 ਦਿਨ ਪਹਿਲੇ ਹੀ ਗਰਿਫਤਾਰ ਕੀਤੇ ਗਏ ਸਨ।ਲੇਕਿਨ ਇਹਨਾਂ ਵਿਚੋਂ ਬਹੁਤੇ ਕੈਦੀ ਇਕ ਸਾਲ ਤੋਂ ਵੀ ਜਿਆਦਾ ਸਮੇਂ ਤੋਂ ਨਜਰਬੰਦ ਹਨ।ਇਸ ਤਰਾਂ ਇਹਨਾਂ ਨਜਰਬੰਦਾਂ ਦੀ ਗ੍ਰਿਫਤਾਰੀ ਵੱਖ-ਵੱਖ ਸਮੇਂ ਤੇ ਹੀ ਹੋਈ ਹੈ।
ਸ: ਚਾਹਲ ਨੇ ਦਸਿਆ ਕਿ ਨਾਰਥ ਅਮਰੀਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਆਪਣੇ ਸੀਮਤ ਸਾਧਨਾਂ ਰਾਹੀਂ ਪਹਿਲਾਂ ਵੀ ਅਜਿਹੇ ਨਜਰਬੰਦਾਂ ਦੀ ਮਦਦ ਕਰਦੀ ਆ ਰਹੀ ਹੈ ਤੇ ਭਵਿਖ ਵਿਚ ਵੀ ਕਰਦੀ ਰਹੀ ਰਹੇਗੀ।ਸ: ਚਾਹਲ ਨੇ ਇਸ ਗਲ ਉਪਰ ਦੁਖ ਪਰਗਟ ਕੀਤਾ ਕਿ ਅਮਰੀਕਾ ਅੰਦਰ ਸੈਂਕੜੇ ਅਜਿਹੀਆਂ ਸਿਖ ਸੰਸਥਾਵਾਂ ਹਨ ਜਿਹਨਾਂ ਕੋਲ ਅਣਗਿਣਤ ਸਾਧਨ ਹਨ ਪਰ ਇਹ ਸੰਸਥਾਵਾਂ ਕਦੇ ਵੀ ਅੀਜਹੇ ਲੋਕਾਂ ਦੀ ਮਦਦ ਕਰਨ ਵਿਚ ਕੁਝ ਕਰ ਸਕਣ ਲਈ ਅਣਦਸੇ ਕਾਰਣਾਂ ਕਰਕੇ ਅਸਮਰਥ ਕਿਉਂ ਰਹਿੰਦੀੰਆਂ ਹਨ ।

Check Also

ਕੈਬਨਿਟ ਮੰਤਰੀ ਗੋਇਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਨਮ ਦਿਨ ‘ਤੇੇ ਦਿੱਤੀਆਂ ਮੁਬਾਰਕਾਂ

ਸੰਗਰੂਰ, 18 ਅਕਤੂਬਰ (ਜਗਸੀਰ ਲੌਂਗੋਵਾਲ) – ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ …

Leave a Reply