Wednesday, October 14, 2026

ਮੈਡਮ ਫਰਜਾਨਾ ਆਲਮ ਨੇ ਭਾਈ ਕੁਲਦੀਪ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

PPN1708201509ਸੰਦੌੜ, 17 ਅਗਸਤ (ਹਰਮਿੰਦਰ ਸਿੰਘ ਭੱਟ) – ਬੀਤੇ ਦਿਨੀਂ ਉੱਘੇ ਸਮਾਜ ਸੇਵੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬਿਸਨਗੜ੍ਹ ਦੀ ਕਮੇਟੀ ਦੇ ਸਾਬਕਾ ਚੇਅਰਮੈਨ ਸ. ਕੁਲਦੀਪ ਸਿੰਘ ਥਿੰਦ ਦੇ ਅਚਾਨਕ ਦਿਲ ਦਾ ਦੌਰਾ ਪੈਣ ਤੇ ਮੌਤ ਹੋ ਗਈ ਸੀ ਉਨ੍ਹਾਂ ਦੀ ਅਚਨਚੇਤ ਸਦੀਵੀ ਵਿਛੋੜੇ ਤੇ ਪਰਿਵਾਰ ਨਾਲ ਦੁੱਖ ਦੀ ਘੜੀ ਵਿਚ ਦੁੱਖ ਸਾਂਝਾਂ ਕਰਨ ਸਮੇਂ ਹਲਕਾ ਮਲੇਰਕੋਟਲਾ ਤੋਂ ਵਿਧਾਇਕਾ ਮੈਡਮ ਫਰਜਾਨਾ ਆਲਮ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਭਾਈ ਕੁਲਦੀਪ ਸਿੰਘ ਵੱਲੋਂ ਕਈ ਸਾਲਾਂ ਪਹਿਲਾਂ ਇਕਲੌਤੇ ਆਪਣੇ ਜਵਾਨ ਪੁੱਤ ਦੇ ਵਿਛੋੜੇ ਦੇ ਸਦਮੇ ਨੂੰ ਮਨ ਤੋ ਵਿਸਾਰ ਕੇ ਰੱਬੀ ਭਾਣਾ ਮੰਨ ਸਮਾਜ ਭਲਾਈ ਅਤੇ ਗ਼ਰੀਬ ਵਰਗ ਦੀ ਤਨ ਮਨ ਧਨ ਤੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਸਜਦਾ ਕਰਦਿਆਂ ਕਿਹਾ ਕਿ ਇਹੋ ਜਿਹੀਆਂ ਆਤਮਿਕ ਰੱਬੀ ਰੂਹਾਂ ਦਾ ਅਚਨਚੇਤ ਦੁਨੀਆ ਤੋਂ ਜਾਣਾ ਅਤਿ ਦੁਖਦਾਈ ਹੈ ਇਹ ਸਮੁੱਚੇ ਇਲਾਕੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸ ਸਮੇਂ ਉਨ੍ਹਾਂ ਨਾਲ ਗੁਰਮੇਲ ਸਿੰਘ, ਹਾਕਮ ਸਿੰਘ ਚੱਕ, ਬਾਬਾ ਚਮਕੌਰ ਸਿੰਘ, ਹਰਪਾਲ ਸਿੰਘ ਪੰਚ, ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ ਸਕੱਤਰ ਸ਼੍ਰੋਮਣੀ ਅਕਾਲੀ ਦਲ ਤੋ ਇਲਾਵਾ ਧਾਰਮਿਕ ਸਮਾਜਸੇਵੀ ਅਤੇ ਰਾਜਨੀਤਕ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਭਾਈ ਕੁਲਦੀਪ ਸਿੰਘ ਦੀ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਪਿੰਡ ਬਿਸਨਗੜ੍ਹ ਵਿਖੇ ਦਿਨ ਬੁੱਧਵਾਰ 19 ਅਗਸਤ ਨੂੰ ਸਹੀ 1 ਵਜੇ ਹੋਵੇਗੀ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply