
ਨਵੀਂ ਦਿੱਲੀ, 22 ਅਗਸਤ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਵੱਲੋਂ ਬੀਤੀ 11 ਅਗਸਤ ਨੂੰ ਜਰਮਨੀ ਦੇ ਯੋਗਾ ਜੈਨਟ੍ਰਮ ਹੋਹੀਲੁਫਟ ਯੋਗ ਸੈਂਟਰ ਵੱਲੋਂ ਪੌੜੀਆਂ ਅਤੇ ਫਰਸ਼ ‘ਤੇ ਗੁਰਬਾਣੀ ਦੀਆਂ ਤੁੱਕਾਂ ਨੂੰ ਉਕੇਰਨ ਤੇ ਐਤਰਾਜ ਪੱਤਰ ਭੇਜਣ ਦੇ ਉਸਾਰੂ ਨਤੀਜੇ ਸਾਹਮਣੇ ਆਏ ਹਨ। ਐਤਰਾਜ ਪੱਤਰ ਭੇਜਣ ਉਪਰੰਤ ਯੋਗਾਸੈਂਟਰ ਵੱਲੋਂ 12 ਅਗਸਤ 2015 ਨੂੰ ਇਸ ਸੰੰਬੰਧ ਵਿੱਚ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਨੂੰ ਸ਼ੋਸ਼ਲ ਮੀਡੀਆ ਰਾਹੀਂ ਮੁਆਫੀਨਾਮਾ ਭੇਜਿਆ ਗਿਆ ਸੀ ਜਿਸ ਵਿਚ ਸੈਂਟਰ ਵੱਲੋਂ ਬਾਣੀ ਦੇ ਬੇਅਦਬੀ ਤੇ ਮੁਆਫੀ ਮੰਗਦੇ ਹੋਏ ਇਸ ਬੇਅਦਬੀ ਨੂੰ ਪੱਕੇ ਤੌਰ ਤੇ ਰੋਕਣ ਦਾ ਵੀ ਦਾਅਵਾ ਕੀਤਾ ਗਿਆ ਸੀ।
ਜਿਸ ਤੇ ਅਮਲ ਕਰਦੇ ਹੋਏ ਸੈਂਟਰ ਵੱਲੋਂ ਮੁੜ੍ਹ ਤੋਂ 21 ਅਗਸਤ 2015 ਨੂੰ ਈ-ਮੇਲ ਰਾਹੀਂ ਮੀਡੀਆ ਸਲਾਹਕਾਰ ਨੂੰ ਪੱਥਰਾਂ ਤੋਂ ਗੁਰਬਾਣੀ ਦੀਆਂ ਤੁੱਕਾਂ ਹਟਾਉਣ ਦੀਆਂ ਤਸਵੀਰਾਂ ਭੇਜਣ ਦੇ ਨਾਲ ਹੀ ਇਸ ਸੰਬੰਧ ਵਿੱਚ ਸਫਾਈ ਦਿੰਦੇ ਹੋਏ ਗੁਰੂ ਗ੍ਰੰਥ ਤੇ ਗੁਰੂ ਪੰਥ ਤੇ ਪੂਰੀ ਆਸਥਾ ਜਤਾਈ ਹੈ।17 ਅਗਸਤ ਨੂੰ ਸਵੇਰੇ 9 ਵਜੇ ਹੈਮਬਰਗ ਦੇ ਭਾਰਤੀ ਗੁਰਦੁਆਰੇ ਦੇ ਪੰਜ ਮੈਂਬਰਾਂ ਦੀ ਮੌਜੂਦਗੀ ਵਿੱਚ ਉਕਤ ਕਾਰਜ ਨੂੰ ਸ਼ੁਰੂ ਕਰਨ ਦਾ ਸੈਂਟਰ ਵੱਲੋਂ ਦਾਅਵਾ ਕੀਤਾ ਗਿਆ ਹੈ। ਸੈਂਟਰ ਦੇ ਪ੍ਰਬੰਧਕਾਂ ਸੱਤਿਆ ਸਿੰਘ ਅਤੇ ਸਿਮਰਨ ਕੌਰ ਵੱਲੋਂ ਗੁਰਬਾਣੀ ਦੀ ਤੁੱਕਾਂ ਨੂੰ ਫਰਸ਼ ਤੇ ਲਿਖਣ ਦੀ ਮਨਾਹੀ ਹੋਣ ਦੀ ਜਾਣਕਾਰੀ ਨਾ ਹੋਣ ਦੀ ਵੀ ਗਲ ਕੀਤੀ ਗਈ ਹੈ। ਇਸ ਦੇ ਨਾਲ ਹੀ ਦਿੱਲੀ ਕਮੇਟੀ ਵੱਲੋਂ ਇਸ ਮਸਲੇ ਨੂੰ ਧਿਆਨ ਵਿੱਚ ਲਿਆਉਣ ਵਾਸਤੇ ਦਿੱਲੀ ਕਮੇਟੀ ਦਾ ਧੰਨਵਾਦ ਵੀ ਜਤਾਇਆ ਗਿਆ ਹੈ।
ਸੈਂਟਰ ਨੇ ਆਪਣੇ ਸਫਾਈ ਵਿੱਚ ਯੋਗ ਸਿੱਖਣ ਵਾਲੇ ਵਿਦਿਆਰਥੀਆਂ ਨੂੰ ਗੁਰਬਾਣੀ ਰਾਹੀਂ ਪ੍ਰਭਾਵਿਤ ਕਰਨ ਵਾਸਤੇ ਬਾਣੀ ਉਕੇਰਣ ਦੀ ਵੀ ਗੱਲ ਕਹੀ ਹੈ।ਉਕਤ ਪ੍ਰਬੰਧਕਾਂ ਵੱਲੋਂ ਗੁਰੂ ਸਾਹਿਬ ਵਿੱਚ ਪੂਰਣ ਆਸਥਾ ਜਤਾਉਂਦੇ ਹੌਏ ਸਿੱਖ ਭਾਈਚਾਰੇ ਦੇ ਸਮੂਹ ਵੀਰਾਂ-ਭੈਣਾਂ ਨੂੰ ਇੱਕਜੁਟ ਹੋ ਕੇ ਮਨੁੱਖਤਾ ਦੇ ਲਈ ਕਾਰਜ ਕਰਨ ਦਾ ਵੀ ਸੱਦਾ ਦਿੱਤਾ ਗਿਆ ਹੈ। ਆਪਣੀ ਇਸ ਗਲਤੀ ਨੂੰ ਮੁੜ੍ਹ ਤੋਂ ਨਾ ਦੋਹਰਾਉਣ ਦਾ ਵੀ ਉਕਤ ਕਮੇਟੀ ਵੱਲੋਂ ਭਰੋਸਾ ਦਿੱਤਾ ਗਿਆ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media