Saturday, August 22, 2026

ਦਿੱਲੀ ਸਟੇਟ ਐਥਲੈਟਿਕ ਮੀਟ ਵਿੱਚ ਦਿੱਲੀ ਕਮੇਟੀ ਦੇ 50 ਮੈਂਬਰੀ ਦਲ ਨੇ ਮਾਰਚ ਪਾਸਟ ਵਿੱਚ ਲਿਆ ਹਿੱਸਾ

PPN2208201513
ਨਵੀਂ ਦਿੱਲੀ, 22 ਅਗਸਤ (ਅੰਮ੍ਰਿਤ ਲਾਲ ਮੰਨਣ) – 75ਵੀਂ ਦਿੱਲੀ ਸਟੇਟ ਐਥਲੈਟਿਕ ਮੀਟ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 50 ਮੈਂਬਰੀ ਦਲ ਨੇ ਮਾਰਚ ਪਾਸਟ ਵਿਚ ਹਿੱਸਾ ਲਿਆ। ਜਵਾਹਰ ਲਾਲ ਨਹਿਰੂ ਸਟੈਡੀਅਮ ਵਿਖੇ ਸ਼ੁਰੂਆਤ ਦੇ ਮੌਕੇ ਹੋਏ ਇਸ ਮਾਰਚ ਪਾਸਟ ਵਿਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਤੋਂ ਚੋਣ ਕਰਕੇ ਲਿਆਂਦੇ ਗਏ ਵਿਦਿਆਰਥੀਆਂ ਨੇ ਤਿੰਨ ਦਿਨੀ ਖੇਡ ਮੁਕਾਬਲੇ ਵਿੱਚ ਪੂਰੇ ਅਨੁਸ਼ਾਸਨ ਅਤੇ ਖੇਡ ਭਾਵਨਾਂ ਨਾਲ ਖੇਡਨ ਦਾ ਹਲਫ਼ ਵੀ ਲਿਆ।

PPN2208201514

ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਸਪੋਰਟਸ ਡਾਈਰੈਕਟਰ ਸਵਰਨਜੀਤ ਸਿੰਘ ਬਰਾੜ ਨੇ ਇਨ੍ਹਾਂ ਖੇਡਾਂ ਵਿੱਚ ਕਮੇਟੀ ਦੇ ਖਿਡਾਰੀਆਂ ਵੱਲੋਂ ਤੱਗਮੇ ਜਿੱਤਣ ਦੀ ਵੀ ਆਸ਼ ਜਤਾਈ। ਦਿੱਲੀ ਕਮੇਟੀ ਦੇ ਝੰਡੇ ਤੱਲੇ ਦਿੱਲੀ ਸਟੇਟ ਗੇਮ ਵਿੱਚ ਤੱਗਮੇ ਜਿੱਤ ਕੇ ਲਿਆਉਣ ਵਾਲੇ ਖਿਡਾਰੀਆਂ ਨੂੰ ਕਮੇਟੀ ਵੱਲੋਂ ਪੂਰਾ ਹੁੰਗਾਰਾ ਦੇਣ ਦਾ ਵੀ ਬਰਾੜ ਨੇ ਦਾਅਵਾ ਕੀਤਾ। ਬੀਤੇ ਢਾਈ ਸਾਲਾਂ ਦੌਰਾਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਸਕੂਲਾਂ ਅਤੇ ਕਾੱਲਜਾਂ ਵਿੱਚ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਰੂਚੀ ਜਗਾਉਣ ਲਈ ਕੀਤੀ ਜਾ ਰਹੀ ਕੋਸ਼ਿਸ਼ਾਂ ਨੂੰ ਵੀ ਬਰਾੜ ਨੇ ਕਮੇਟੀ ਖਿਡਾਰੀਆਂ ਦੇ ਸਟੇਟ ਗੇਮ ਵਿੱਚ ਹਿੱਸਾ ਲੈਣ ਦੇ ਕਾਰਨ ਵੱਜੋਂ ਵੀ ਜੋੜਿਆ।

Check Also

DAV Public School Observes Bal Gangadhar Tilak  Martyrdom Day

Amritsar, August 2 (Punjab Post Bureau) – DAV Public School Lawrence Road Amritsar solemnly observed …

Leave a Reply