
ਬਟਾਲਾ, 22 ਅਗਸਤ (ਨਰਿੰਦਰ ਸਿੰਘ ਬਰਨਾਲ) – ਸਥਾਨਕ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਵਿਖੇ ਪ੍ਰਿੰਸੀਪਲ ਡਾ. ਐਡਵਰਡ ਮਸੀਹ ਦੀ ਅਗਵਾਈ ਅਤੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਕਨਵੀਨਰ ਪ੍ਰੋ. ਸੁਖਜਿੰਦਰ ਸਿੰਘ ਬਾਠ ਅਤੇ ਪੰਜਾਬੀ ਵਿਭਾਂਗ ਦੇ ਸਮੂਹ ਸਟਾਫ ਤੇ ਸਹਿਯੋਗ ਨਾਲ ਪੰਜਾਬੀ ਸੰਗੀਤਅਤੇ ਨਾਟਕ ਅਕਾਦਮੀ, ਪੰਜਾਬੀ ਸਾਹਿਤ ਅਕਾਡਮੀ,ਲੁਧਿਆਣਾ ਵੱਲੋਂ ਪੰਜਾਬੀ ਸਾਹਿਤ ,ਭਾਸ਼ਾ ਅਤੇ ਸੱਭਿਆਚਾਰ ਸਮਕਾਲ ਤੇ ਭਵਿੱਖ ਵਿਸ਼ੇ ਤੇ ਇਕ ਰੋਜਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ।ਸੈਮੀਨਾਰ ਦਾ ਆਰੰਭ ਪ੍ਰਭੂ ਯਿਸ਼ੂ ਮਸੀਹ ਦੀ ਪ੍ਰਾਰਥਨਾ ਦੁਆਰਾ ਕੀਤਾ ਗਿਆ। ਸ਼ਮਾ ਰੋਸ਼ਨ ਦੀ ਰਸ਼ਮ ਤੋ ਬਾਅਦ ਵੱਖ ਵੱਖ ਯੂਨੀਵਰਸਿਟੀਆਂ ਤੋਂ ਆਏ ਵਿਦਵਾਨਾਂ ਨੂੰ ਕਾਲਜ ਪ੍ਰਿੰਸੀਪਲ ਨੇ ਜੀ ਆਇਆਂ ਕਿਹਾ ਅਤੇ ਦੱਸਿਆ ਕਿ ਇਸ ਸੈਮੀਨਾਰ ਦਾ ਮਨੋਰਥ ਪੰਜਾਬੀ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਨੂੰ ਪ੍ਰਫੁਲਤ ਕਰਕੇ ਅੱਜ ਦੀ ਨੌਜੁਆਨ ਪੀੜੀ ਨੁੰ ਇਸ ਨਾਲ ਜੋੜਨਾ ਹੈ।ਇਸ ਤੋ ਬਾਅਦ ਸੈਮੀਨਾਰ ਦੇ ਕਨਵੀਨਰ ਪ੍ਰੋ. ਸੁਖਜਿੰਦਰ ਸਿੰਘ ਬਾਠ ਨੇ ਆਪਣੇ ਕੁੰਜੀਵਤ ਭਾਂਸ਼ਣ ਵਿਚ ਸੰਬੰਧਿਤ ਵਿਸ਼ੇ ਤੇ ਲੰਮੀ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਪੰਜਾਬੀ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਦਾ ਸਮਕਾਲ ਅਤੇ ਭਵਿਖ ਨਿਰਾਸ਼ਾਵਾਦੀ ਨਹੀ ਹੈ ਬਲਕਿ ਸਾਡੀ ਸੋਚ ਸਮਝ ਤੇ ਅਧਾਰਿਤ ਹੈ।ਇਸ ਤੋ ਬਾਅਦ ਪੰਜਾਬੀ ਸਾਹਿਤ ਦੇ ਖੇਤਰ ਵਿਚ ਮੰਨੇ ਪ੍ਰਮੰਨੇ ਪਦਮ ਸ੍ਰੀ ਸੁਰਜੀਤ ਪਾਤਰ ਨੇ ਆਪਣੇ ਵਿਚਾਰਾਂ ਨੂੰ ਸਾਝਿਆਂ ਕਰਦਿਆਂ ਕਿਹਾ ਕਿ ਕਵਿਤਾ ਮਨੁੱਖੀ ਮਨ ਦੇ ਅੰਦਰ ਛੁਪੇ ਭਾਵਾਂ ਦੀ ਤਰਜ਼ਮਾਨੀ ਕਰਦੀ ਹੈ। ਮਨੁੱਖ ਦੇ ਮਨ ਦੀ ਚੁੱਪ ਕੁੱਝ ਕ੍ਰਿਰਿਆਵਾਂ ਦੁਆਰਾ ਸਾਹਿਤਕ ਰੂਪ ਧਾਰਨ ਕਰਦੀ ਹੈ।
ਇਸ ਸੈਮੀਨਾਰ ਨੂੰ ਤਿੰਨ ਸੈਸਨਾਂ ਵਿਚ ਵੰਡਿਆ ਗਿਆ। ਪਹਿਲੇ ਸ਼ੈਸ਼ਨ ਦੀ ਪ੍ਰਾਧਨਗੀ ਵਿਚ ਆਧੁਨਿਕ ਪੰਜਾਬੀ ਸ਼ਾਇਰੀ ਵਿਚ ਜਾਣੇ ਪਛਾਣੇ ਜਾਦੇ ਡਾ. ਰਵਿੰਦਰ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਉਹਨਾ ਨੇ ਪੰਜਾਬੀ ਗਜ਼ਲ ਦੇ ਭਵਿੱਖ ਅਤੇ ਵਰਤਮਾਨ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਡਾ. ਸਮਸ਼ੇਰ ਮੋਹੀ ਅਤੇ ਡਾ. ਦਵਿੰਦਰ ਸੈਫੀ ਨੇ ਪੰਜਾਬੀ ਕਵਿਤਾ ਤੇ ਪੰਜਾਬੀ ਗਜ਼ਲ ਦੇ ਸਮਕਾਲ ਅਤੇ ਭਵਿੱਖ ਪ੍ਰਤੀ ਆਪਣੇ ਵਿਚਾਰਾਂ ਨੂੰ ਪੇਸ਼ ਕੀਤਾ। ਦੂਜੇ ਸ਼ੈਸ਼ਨ ਦੀ ਪ੍ਰਧਾਨਗੀ ਪੰਜਾਬੀ ਨਾਟਕ ਰੰਗਮੰਚ ਵਿਚ ਵਿਸ਼ੇਸ਼ ਪਹਿਚਾਨ ਸਥਾਪਤ ਕਰ ਚੁੱਕੇ ਉਘੇ ਨਾਟਕ ਨਿਰਦੇਸ਼ਕ ਸ੍ਰੀ ਕੇਵਲ ਧਾਲੀਵਾਲ ਨੇ ਕੀਤੀ। ਉਹਨਾ ਨੇ ਪੰਜਾਬੀ ਨਾਟਕ ਦੇ ਵਰਤਮਾਂਨ ਤੇ ਭਵਿੱਖ ਸਬੰਧੀ ਵਖਿਆਣ ਕੀਤਾ।
ਇਸ ਸ਼ੈਸ਼ਨ ਦੇ ਮੁਖ ਮਹਿਮਾਨ ਸ੍ਰੀ ਪੀ ਸੀ ਪਿਆਸਾ ਸਾਬਕਾ ਐਕਸਾਈਜ ਕਮਿਸ਼ਨਰ ਨੇ ਆਪਣੀ ਵਿਸ਼ੇਸ਼ ਭੂਮਿਕਾ ਨਿਭਾਈ । ਡਾ. ਜਨਮੀਤ ਸਿੰਘ ਅਤੇ ਡਾ. ਹਰਪ੍ਰੀਤ ਲਵਲੀ ਨੇ ਆਪਣੇ ਪਰਚਿਆਂ ਰਾਹੀ ਨਾਟਕ ਦੇ ਭਵਿੱਖ ਅਤੇ ਵਰਤਮਾਨ ਵਿਸ਼ੇ ਤੇ ਵਿਚਾਰ ਚਰਚਾ ਕੀਤੀ। ਸੈਮੀਨਾਰ ਤੇ ਤੀਜੇ ਸੈਸ਼ਨ ਦੀ ਪ੍ਰਧਾਨਗੀ ਜੰਤੂ ਯੂਨੀਵਰਸਿਟੀ ਤੋ ਵਿਸ਼ੇਸ਼ ਤੌਰ ਤੇ ਪਹੁੰਚੇ ਲੋਕ ਧਾਰਾ ਸ਼ਾਸ਼ਤਰੀ ਡਾ. ਸੁਸ਼ੀਲ ਸ਼ਰਮਾ ਨੇ ਕੀਤੀ ਅਤੇ ਮੁੱਖ ਮਹਿਮਾਨ ਦੀ ਭੂਮਿਕਾ ਸ੍ਰੀ ਦੇਵਿੰਦਰ ਦੀਦਾਰ ਨੇ ਨਿਭਾਈ। ਇਸ ਸੈਸ਼ਨ ਦੌਰਾਨ ਡਾ. ਅਨੂਪ ਸਿਘ ਦੀ ਵਾਰਤਕ ਉਚੇਰੀ ਸੋਚ ਚੰੰਗੇਰੀ ਜਿੰਦਗੀ ‘ਤੇ ਡਾ. ਰੁਪਿੰਦਰ ਕੌਰ ਗਿਲ ਨੇ ਆਪਣਾ ਖੋਜ ਪਰਚਾ ਪੜਿਆ।ਸ੍ਰੀ ਦਵਿੰਦਰ ਦੀਦਾਰ ਦੀ ਪੁਸਤਕ ਜਿੰਦਗੀ ਦੇ ਹਨੇਰੇ ਦੀਆਂ ਰੋਸ਼ਨ ਬੱਤੀਆਂ ਤੇ ਪ੍ਰੋ. ਅਮਾਨਤ ਮਸੀਹ ਨੇ ਭਰਭੂਰ ਚਰਚਾ ਕੀਤੀ।ਇਸ ਤੋ ਬਾਅਦ ਪ੍ਰੋ. ਹਰਪ੍ਰੀਤ ਕੌਰ ਨੇ ਪਿੰਸੀਪਲ ਸੁਜਾਨ ਸਿੰਘ ਦੀ ਨਿਬੰਧਾਂ ਦੀ ਪੁਸਤਕ ਜੰਮੂ ਜੀ ਤੁਸੀ ਬੜੇ ਰਾਅ ‘ਤੇ ਅਧਾਰਿਤ ਅਤੇ ਪ੍ਰਿੰਸੀਪਲ ਸੁਜਾਨ ਸਿੰਘ ਦੀ ਸ਼ੈਲੀ ਦੇ ਸਬੰਧ ਵਿਚ ਵਿਚਾਰ ਪੇਸ਼ ਕੀਤੇ।ਪ੍ਰੋ. ਮਨਦੀਪ ਕੌਰ ਨੇ ਡਾ. ਅਨੂਪ ਸਿੰਘ ਦੀ ਵਾਰਤਕ ਪੁਸਤਕ ਸਬੰਧੀ ਆਪਣੇ ਵਿਚਾਰਾਂ ਦੀ ਪੇਸ਼ਕਾਰੀ ਕੀਤੀ।
ਇਸ ਸੈਮੀਨਾਰ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ ਨਾਲ ਸੰਬੰਧਿਤ ਕਾਲਜ ਬਲਾਚੌਰ ਤੋ ਡਾ. ਨਰੇਸ਼ ਕੁਮਾਰ ਨੇ ਵੀ ਉਚੇਚੇ ਤੌਰ ਤੇ ਸਹਿਯੋਗ ਦਿਤਾ।ਸੈਮੀਨਾਰ ਦੇ ਅੰਤ ਤੇ ਡਾ ਅਨੂਪ ਸਿੰਘ ਨੇ ਆਏ ਹੋਏ ਮਹਿਮਾਨਾ ਅਤੇ ਵਿਦਿਆਰਥੀਆਂ ਦਾ ਧਨਵਾਦ ਕੀਤਾ।ਸੈਮੀਨਾਰ ਦੌਰਾਨ ਡਾ. ਸੁਖਦੀਪ ਘੁੰਮਣ, ਡਾ. ਰਜਨੀ ਬਾਲਾ, ਡਾ. ਬੀ ਕੇ ਸਰਮਾ, ਪ੍ਰੋ .ਨੀਰਜ ਸ਼ਰਮਾ, ਪz.ੋ ਸਹਿਗਲ, ਪ੍ਰੋ .ਨਰਿੰਦਰ ਸਿੰਘ, ਪ੍ਰੋ. ਮਨਦੀਪ ਕੌਰ ਬੇਦੀ, ਪ੍ਰੋ. ਦਿਲਬਾਗ ਸਿੰਘ, ਪ੍ਰੋ. ਲਲਿਤ ਚੌਧਰੀ, ਪ੍ਰੋ. ਦਲਜੀਤ ਕੌਰ, ਪ੍ਰੋ. ਜਤਿੰਦਰਜੀਤ, ਪ੍ਰੋ. ਸੰਦੀਪ ਚੰਚ, ਸ੍ਰੀ ਰੋਬਿਨ ਕੁਮਾਰ, ਅਜੀਤ ਕਮਲ ਬਟਾਲਾ ਆਦਿ ਹਾਜ਼ਰ ਸਨ।ਮੰਚ ਸੰਚਾਲਨ ਡਾ. ਅਨੂਪ ਸਿੰਘ, ਡਾ. ਨਰੇਸ਼ ਕੁਮਾਰ, ਪ੍ਰੋ. ਸੁਖਜਿੰਦਰ ਸਿੰਘ ਬਾਠ ਨੇ ਬਾਖੂਬੀ ਕੀਤਾ।
Check Also
ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ
ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …
Punjab Post Daily Online Newspaper & Print Media