
ਬਟਾਲਾ, 22 ਅਗਸਤ (ਨਰਿੰਦਰ ਸਿੰਘ ਬਰਨਾਲ) – ਸੀ ਆਈ ਟੀ ਯੂ ਜੇ ਦਫਤਰ ਬਟਾਲਾ ਵਿਖੇ ਸੀਟੂ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸਾਥੀ ਹੰਸਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਨ ਲਈ ਸੀਟੂੂੂ ਦੇ ਜਿਲਾ ਪ੍ਰਧਾਨ ਕਾਮਰੇਡ ਫਤਿਹ ਚੰਦ ‘ਤੇ ਠਾਕੁਰ ਧਿਆਨ ਸਿੰਘ ਉਚੇਚ ਤੌਰ ‘ਤੇ ਪਹੁੰਚੇ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ 2 ਸਤੰਬਰ ਦੀ ਹੜਤਾਲ ਦੀ ਤਿਆਰੀ ਲਈ ਮਜਦੂਰਾਂ ਮੁਲਾਜ਼ਮਾਂ ਕਿਸਾਨਾਂ ਤੱਕ ਪਹੁੰਰ ਕੀਤੀ ਜਾਵੇਗੀ। ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ‘ਤੇ ਪੰਜਾਬ ਦੀ ਬਾਦਲ ਸਰਕਾਰ ਨੇ ਜਿਹੜੀ ਨੀਤੀਆਂ ਲਾਗੂ ਕੀਤੀ ਹਨ ਉਹ ਮਜਦੂਰ ‘ਤੇ ਕਿਸਾਨ ਵਿਰੋਧੀ ਹਨ । ਮੋਦੀ ਸਰਕਾਰ ਨੇ ਕਿਰਤ ਕਾਨੂੰਨਾਂ ਵਿਚ ਮਜਦੂਰ ਵਿਰੋਧੀ ਸੋਧਾ ਕੀਤੀਆਂ ਹਨ। ਬੀਮਾ ਖੇਤਰ ਡਿਫੈਂਸ ਰੇਲ ਅਤੇ ਪ੍ਰਚੂਨ ਬਜ਼ਾਰ ਸਮੇਤ ਸਾਰੇ ਕੂੰਜੀਵਤ ਖੇਤਰਾਂ ਵਿਚ ਸਿੱਧੇ ਪੂੰਜੀ ਨਿਵੇਸ ਤੇ ਰੋਕ ਲਗਾਈ ਜਾਵੇ। ਜਨਤਕ ਖੇਤਰ ਦਾ ਅੰਨੇਵਾਹ ਨਿੰਜੀਕਰਨ ਬੰਦ ਕੀਤਾ ਜਾਵੇਗ, ਤੁਸੀਂ ਬਿੱਲ ਵਾਪਸ ਲਿਆ ਜਾਵੇ, ਰੈਗੂਲਰ ਕੰਮ ਉਤੇ ਆਉਣ ਸੋਰ ਸਿੰਰਾ ਅਤੇ ਠੇਕੇਦਾਰੀ ਮਜਦੂਰ ਪ੍ਰਬੰਧ ਉਤੇ ਰੋਕਕਕ ਲਗਾਈ ਜਾਵੇ, ਘਟੋ ਘੱਟ ਉਜਰਤ 15000 ਰੁਪਏ ਮਹੀਨਾ ਕੀਤੀ ਜਾਵੇ, ਸਭ ਲਈ ਪੈਨਸ਼ਨ ਲਾਜਮੀ ਕੀਤੀ ਜਾਵੇ । ਅੱਜ ਦੀ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਮਾਸਟਰ ਮਹਿੰਦਰ ਸਿੰਘ, ਸੁਲੱਖਣ ਮਸੀਹ, ਹੰਸਾ ਸਿੰਘ,ਕੀਮਤੀ ਲਾਲ, ਅਰਜਨ ਸਿੰਘ, ਜਸਬੀਰ ਸਿੰਘ, ਅਸ਼ੋਕ ਕੁਮਾਰ,ਸਵਿੰਦਰ ਸਿੰਘ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media