Thursday, July 2, 2026

ਜਿਲਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਨੇ ਚੈਸ ਦੇ ਮੁਕਾਬਲੇ ਕਰਵਾਏ

U
U

ਬਟਾਲਾ, 22 ਅਗਸਤ (ਨਰਿੰਦਰ ਸਿੰਘ ਬਰਨਾਲ) – ਜਿਲਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਦੇ ਪ੍ਰਧਾਂਨ ਤੇਜਿਲ੍ਹਾਂ ਸਿੱਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਂਨ ਸ੍ਰੀ ਅਨਿਲ ਸਰਮਾ ਤੇ ਸਮੁਚੀ ਟੀਮ ਵੱਲੋਂ ਜਿਲ੍ਹਾ ਗੁਰਦਾਸਪੁਰ ਵਿਚ ਚੈੱਸ ਦੇ ਮੁਕਾਬਲੇ ਕਰਵਾਏ ਗਏ। ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਮੁੰਡੇ ਬਟਾਲਾ ਵਿਖੇ ਕਰਵਾਏ ਜਿਲ੍ਹਾਂ ਪੱਧਰੀ ਇਹਨਾ ਮੁਕਾਬਲਿਆਂ ਵਿੱਚ ਪ੍ਰਿੰਸੀਪਲ ਨਰਿਪਜੀਤ ਕੌਰ ਨੇ ਕਨਵੀਨਰ ਦੀ ਭੂਮਿਕਾ ਨਿਭਾਂਈ, ਕੋ ਕਨਵੀਨਰ ਸ੍ਰੀ ਲਖਵਿੰਦਰ ਸਿੰਘ ਦੇ ਸੁਚੱਜੇ ਪ੍ਰਬੰਧਾਂ ਹੇਠ ਜਿਲੇ ਵੱਖ ਵੱਖ ਸਕੂਲਾਂ ਨੇ ਮੁਕਾਬਲਿਆਂ ਵਿਚ ਹਿੱਸਾ ਲਿਆ।ਇਸ ਮੌਕੇ ਡੀ ਪੀ ਈ ਰਣਜੀਤ ਸਿੰਘ, ਬਖਸਿੰਦਰ ਸਿੰਘ ਖਾਲਸਾ ਸਕੂਲ ਭਾਗੋਵਾਲ, ਦਰਸ਼ਨ ਸਿੰਘ ਵਡਾਲਾ ਗ੍ਰੰਥੀਆਂ, ਅਮਿਤ ਰਾਮਪਾਲ, ਵਰਿੰਦਰ ਸਿੰਘ ਰੰਧਾਂਵਾ,ਰਾਜੀਵ ਕੁਮਾਰ, ਅਮਨਦੀਪ ਕੌਰ ਕਿਲਾ ਟੇਕ ਸਿੰਘ, ਕਿਰਨਦੀਪ ਕੌਰ ਨਹਿਰੂਗੇਟ ਬਟਾਲਾ, ਨਰਿੰਦਰ ਸਿੰਘ ਪ੍ਰੈਸ ਸਕੱਤਰ, ਰਾਜੀਵ ਕੁਮਾਰ ਭਿਖਾਰੀ ਵਾਲ ਆਦਿ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply