Saturday, September 26, 2026

ਹਾਦਸੇ ਦਾ ਕਾਰਣ ਬਣ ਸਕਦੇ ਹਨ ਸੰਦੌੜ ਤੇ ਖੁਰਦ ਵਿਚਾਲੇ ਸੜਕ ‘ਤੇ ਡਿੱਗੇ ਦਰੱਖਤ -ਕੁੰਭਕਰਨੀ ਨੀਂਦ ਸੁੱਤਾ ਵਣ ਮਹਿਕਮਾ

PPN2308201505

ਸੰਦੌੜ, 23 ਅਗਸਤ (ਹਰਮਿੰਦਰ ਸਿੰਘ) – ਇਥੋਂ ਨੇੜਲੇ ਪਿੰਡ ਖੁਰਦ ਨਜਦੀਕ ਸੰਦੌੜ ਵਾਲੇ ਪਾਸੇ ਰਾਏਕੋਟ ਮਾਲੇਰਕੋਟਲਾ ਮੁੱਖ ਸੜਕ ਤੇ ਬੀਤੇ ਦੋ ਦਿਨ ਪਹਿਲਾਂ ਆਈ ਤੇਜ ਹਨੇਰੀ ਤੇ ਕਾਰਣ ਖੜਾ ਇਕ ਦਰੱਖਤ ਸੜਕ ਵਾਲੇ ਪਾਸੇ ਨੂੰ ਟੇਢਾ ਹੋ ਗਿਆ ਸੀ।ਜਿਸ ਕਾਰਣ ਕਿਸੇ ਵੇਲੇ ਵੀ ਵੱਡੇ ਹਾਦਸੇ ਦਾ ਡਰ ਬਣਿਆ ਹੋਇਆ ਹੈ ਜਦਕਿ ਸਬੰਧਿਤ ਮਹਿਕਮਾ ਹਾਲੇ ਤੱਕ ਨੀਂਦ ਤੋਂ ਨਹੀਂ ਜਾਗਿਆ ਹੈ।ਇਸ ਟੇਢੇ ਖੜੇ ਦਰੱਖਤ ਦੇ ਕਾਰਣ ਹਰ ਕੋਈ ਸੰਭਲ ਕੇ ਇਥੋਂ ਦੀ ਲੰਘ ਰਿਹਾ ਹੈ।ਬੱਸਾਂ, ਕਾਰਾਂ, ਟਰੱਕਾਂ ਅਤੇ ਹੋਰ ਉਚਾਈ ਵਾਲੇ ਵਾਹਨ ਸੰਭਲ ਸੰਭਲ ਕੇ ਇਥੋਂ ਦੀ ਲੰਘ ਰਹੇ ਹਨ ਅਤੇ ਇਹ ਟੇਢਾ ਕਿਸੇ ਵਕਤ ਵੀ ਸੜਕ ਉਪਰ ਡਿੱਗ ਸਕਦਾ ਹੈ ਜਿਸ ਕਾਰਣ ਮਾਲੀ ਅਤੇ ਜਾਨੀ ਨੁਕਸਾਨ ਹੋਣ ਦਾ ਡਰ ਹੈ।ਲੋਕਾਂ ਨੇ ਕਿਹਾ ਕਿ ਦੋ ਦਿਨ ਲੰਘ ਜਾਣ ਦੇ ਬਾਵਜੂਦ ਵੀ ਹਾਲੇ ਤੱਕ ਇਸ ਦਰੱਖਤ ਨੂੰ ਹਟਾਇਆ ਗਿਆ ਹੈ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply