Thursday, July 16, 2026

ਆਮ ਆਦਮੀ ਪਾਰਟੀ ਨੇ ਘੱਤੀਆਂ ਪਿੰਡਾਂ ਵੱਲ ਵਹੀਰਾਂ

PPN2308201507

ਖਾਲੜਾ, 23 ਅਗਸ਼ਤ (ਲਖਵਿੰਦਰ ਸਿੰਘ ਗੌਲਣਫ਼ਰਿੰਪਲ ਖਾਲੜਾ) – ਆਮ ਆਦਮੀ ਵੱਲੋ ਹਰ ਹਲਕੇ ਵਿੱਚ 25 ਹਜ਼ਾਰ ਮੈਬਰਸ਼ਿਪ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ ਪ੍ਰੀਤ ਪਰਭਾਕਰ ਗੌੜ ਜ਼ੋਨਲ ਅਬਜ਼ਰਵਰ ਜੇ. ਐਨ ਮਾਥੁਰ, ਸੁਖਬੀਰ ਸਿੰਘ ਵਲਟੋਹਾ, ਸੁਰਜ਼ੀਤ ਸਿੰਘ ਕੰਗ ਖੇਮਕਰਨ ਦੀ ਅਗਵਾਈ ਹੇਠ ਹਲਕਾ ਖੇਮਕਰਨ ਦੇ ਅੰਦਰ ਪੈਦੇ ਪਿੰਡ ਘਰਿਆਲਾ, ਵਲਟੋਹਾ, ਦਿਆਲਪੁਰ, ਸਾਂਡਪੁਰਾ, ਭਿੱਖੀਵਿੰਡ, ਸੁਰਸਿੰਘ ਆਦਿ ਇਲਾਕਿਆਂ ਵਿੱਚ ਅੱਜ ਇਕ ਰੈਲੀ ਕੱਢੀ ਗਈ।ਜਿਸ ਦੌਰਾਨ ਵੱਖ-ਵੱਖ ਥਾਵਾਂ ‘ਤੇ ਲੋਕਾਂ ਨੂੰ ਸਬੋਧਨ ਕਰਦਿਆ ਉਕਤ ਆਗੂਆਂ ਨੇ ਕਿਹਾ ਆਮ ਆਦਮੀ ਪਾਰਟੀ ਨੂੰ ਉਹ ਇਕ ਅੱਵਲ ਦਰਜੇ ‘ਤੇ ਪਹੁੰਚਾਉਣਗੇ ਅਤੇ ਦਾਜ, ਨਸ਼ੇ, ਭਰੂਣ-ਹੱਤਿਆ, ਸਮੈਕ, ਹੀਰੋਇਨ, ਅਜਿਹੀਆਂ ਸਮਾਜ਼ਿਕ ਬੁਰਾਈਆਂ ਨੂੰ ਖਤਮ ਕਰਨ ਲਈ ਉਪਰਾਲੇ ਕਰਨਗੇ। ਉਨਾਂ ਕਿਹਾ ਕਿ ਉਹ ਨਸ਼ਿਆਂ ਵਿੱਚ ਰੁੜ ਰਹੀ ਜ਼ਵਾਨੀ ਨੂੰ ਬਰਬਾਦ ਨਹੀ ਹੋਣ ਦੇਵਾਂਗੇ ।ਇਸ ਸਮੇ ਸੁਖਬੀਰ ਸਿੰਘ ਵਲਟੋਹਾ ਨੇ ਲੋਕਾਂ ਨੁੰ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਦੇਣ ।ਇਸ ਸਮੇ ਨਿਰਮਲ ਸਿੰਘ, ਲਾਲੀ, ਸੁਰਜੀਤ ਸਿੰਘ ਆਦਿ ਹਾਜ਼ਿਰ ਸਨ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply