ਹੁਸ਼ਿਆਰਪੁਰ, 24 ਅਗਸਤ (ਸਤਵਿੰਦਰ ਸਿੰਘ) – ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੁਪਰਡੈਂਟ ਤਹਿਬਾਜਰੀ ਸੁਆਮੀ ਸਿੰਘ ਦੀ ਅਗਵਾਈ ਵਿਚ ਅੱਜ ਸ਼ਹਿਰ ਦੇ ਵੱਖ ਵੱਖ ਬਜਾਰਾਂ ਵਿਚ ਦੁਕਾਨਦਾਰਾਂ ਵਲੋਂ ਸੜਕਾਂ ਤੇ ਕੀਤੇ ਗਏ ਨਜਾਇਜ ਕਬਜਿਆਂ ਨੂੰ ਹਟਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਜਿਸ ਤਹਿਤ ਤਹਿਬਜਾਰੀ ਦੀ ਟੀਮ ਵਲੋਂ ਬੱਸ ਸਟੈਂਡ ਦੇ ਆਲੇ ਦੁਆਲੇ ਵੱਖ ਵੱਖ ਦੁਕਾਨਾਂ ਤੇ ਜਾ ਕੇ ਉਹਨਾਂ ਵਲੋਂ ਨਗਰ ਨਿਗਮ ਦੀ ਜਗਾ ਤੇ ਲਗਾਏ ਗਏ ਸਮਾਨ ਨੂੰ ਹਟਾਉਣ ਲਈ ਹਦਾਇਤ ਕੀਤੀ ਅਤੇ ਮੌਕੇ ਤੇ ਹੀ ਉਹਨਾਂ ਦੇ ਚਲਾਨ ਕੱਟੇ ਗਏ।ਮੇਅਰ ਸ਼ਿਵ ਸੂਦ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨਗਰ ਨਿਗਮ ਦੀ ਟੀਮ ਵਲੋਂ ਨਜਾਇਜ ਕਬਜੇ ਹਟਾਉਣ ਸਬੰਧੀ ਚਲਾਈ ਜਾ ਰਹੀਂ ਮੁਹਿੰਮ ਤਹਿਤ ਅੱਜ ਬੱਸ ਸਟੈਂਡ ਦੇ ਆਲੇ ਦੁਆਲੇ 7 ਦੁਕਾਨਦਾਰਾਂ ਵਲੋਂ ਨਜਾਇਜ ਕਬਜੇ ਕਰਨ ਵਿਰੁੱਧ ਚਲਾਨ ਕੱਟੇ ਗਏ ਜਿਨਾਂ ਨੂੰ ਨਿਗਮ ਵਲੋਂ ਨਿਯਮਾਂ ਅਨੁਸਾਰ ਬਣਦਾ ਜੁਰਮਾਨਾ ਕੀਤਾ ਜਾਵੇਗਾ।ਉਹਨਾਂ ਦੁਕਾਨਦਾਰਾਂ ਵਪਾਰੀਆਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਹੀ ਰੱਖਣ ਕਿਉਂਕਿ ਇਸ ਨਾਲ ਸੜਕਾਂ ਤੇ ਆਉਣ ਜਾਣ ਵਾਲੇ ਲੋਕਾ ਨੂੰ ਦਿੱਕਤ ਪੇਸ਼ ਆਉਂਦੀ ਹੈ ਅਤੇ ਸੜਕੀ ਆਵਜਾਈ ਵਿਚ ਰੁਕਾਵਟ ਪੈਂਦੀ ਹੈ। ਉਹਨਾਂ ਦੱਸਿਆ ਕਿ ਨਗਰ ਨਿਗਮ ਵਲੋਂ ਸੜਕਾਂ ਤੇ ਕੀਤੇ ਗਏ ਨਜਾਇਜ ਕਬਜੇ ਹਟਾਉਣ ਸਬੰਧੀ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ।ਸੁਪਰਡੈਂਟ ਤਹਿਬਜਾਰੀ ਸੁਆਮੀ ਸਿੰਘ ਦੀ ਅਗਵਾਈ ਵਿਚ ਨਜਾਇਜ ਕਬਜੇ ਹਟਾਉਣ ਲਈ ਗਈ ਟੀਮ ਵਿਚ ਨਛੱਤਰ ਲਾਲ, ਸੁਰਜੀਤ ਬਹਿਲ ਲੇਖ ਰਾਜ ਅਤੇ ਕੁਲਵਿੰਦਰ ਸਿੰਘ ਸ਼ਾਮਿਲ ਸਨ।
Check Also
ਏਸ਼ੀਅਨ ਚੈਂਪੀਅਨਸ਼ਿਪ ਦੇ ਤਮਗਾ ਜੇਤੂ ਹਰਸ਼ ਸ਼ਰਮਾ ਦਾ ਸ਼ਾਨਦਾਰ ਸਵਾਗਤ
ਅੰਮ੍ਰਿਤਸਰ, 21 ਜੁਲਾਈ (ਸੁਖਬੀਰ ਸਿੰਘ) – ਜਾਰਡਨ ਵਿੱਚ ਹੋਈ ਕੈਡਿਟ ਐਂਡ ਜੂਨੀਅਰ ਏਸ਼ੀਅਨ ਜੂਡੋ ਚੈਂਪੀਅਨਸ਼ਿਪ …
Punjab Post Daily Online Newspaper & Print Media