ਹੁਸ਼ਿਆਰਪੁਰ, 24 ਅਗਸਤ (ਸਤਵਿੰਦਰ ਸਿੰਘ) – ਸੋਸ਼ਲ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸੂਚਨਾ ਅਧਿਕਾਰ ਐਕਟ 2005 ਦੇ ਤਹਿਤ ਨਗਰ ਨਿਗਮ ਹੁਸ਼ਿਆਰ ਦਾ ਪੀਣ ਵਾਲੇ ਪਾਣੀ ਸਬੰਧੀ ਵਰਤੀਆਂ ਜਾ ਰਹੀਆਂ ਅਣਗਹਿਲੀਆਂ ਅਤੇ ਅਪਣਾਈਆਂ ਜਾ ਰਹੀਆਂ ਵਿਤਕਰੇ ਭਰੀਆਂ ਨੀਤੀਆਂ ਦਾ ਅਤੇ ਇਸ ਸਬੰਧੀ ਨਗਰ ਨਿਗਮ ਕੋਲ ਪੂਰਾ ਰਿਕਾਰਡ ਨਾ ਹੋਣ ਦਾ ਖੁਲਾਸਾ ਕਰਦਿਆਂ ਦਸਿਆ ਕਿ ਇਸ ਦੇ ਖੇਤਰ ਅਧੀਨ ਸ਼ਹਿਰ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਲੋਕਾਂ ਨੂੰ ਦੇਣ ਲਈ 36627 ਘਰਾਂ ਲਈ ਕੁਲ 74 ਟਿਊਵਲ ਲਗਾਏ ਹੋਏ ਹਨ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਕਰਨ ਲਈ ਬਣੀਆਂ 8 ਟੈਂਕੀਆਂ ਇਨ੍ਹਾਂ ਦੀ ਅਣਗਹਿਲੀ ਕਾਰਨ ਚਿੱਟਾ ਹਾਥੀ ਸਾਬਤ ਹੋ ਰਹੀਆਂ ਹਨ ਜਿਸ ਕਾਰਨ ਇਨ੍ਹਾਂ ਉਤੇ ਖਰਚ ਹੋਇਆ ਕਰੋੜਾਂ ਰੁਪਇਆ ਮਿੱਟੀ ਵਿਚ ਪਿਆ ਹੋਇਆ ਹੈ, ਪਬਲਿਕ ਦੇ ਪੈਸੇ ਦੀ ਐਨੀ ਕੁ ਹੀ ਇਜਤ ਕੀਤੀ ਜਾਂਦੀ ਹੈ। ਸ਼ਹਿਰ ਦੀ ਹੱਦ ਅੰਦਰ ਕੁੱਲ ਪੀਣ ਵਾਲੇ ਪਾਣੀ ਦੇ ਕੁਨੇਕਸ਼ਨ 27126 ਹਨ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ 8497 ਘਰਾਂ ਦਾ ਨਗਰ ਨਿਗਮ ਨੂੰ ਕੋਈ ਪਤਾ ਨਹੀਂ ਕਿ ਉਨ੍ਹਾਂ ਦੇ ਘਰਾਂ ਵਿਚ ਉਨ੍ਹਾਂ ਦੇ ਅਪਣੇ ਸਾਧਨ ਹਨ, ਇਹ ਵੀ ਕਿੰਨੀ ਵੱਡੀ ਅਣਗਹਿਲੀ ਦੀ ਗੱਲ ਹੈ ਕਿ ਪੀਣ ਵਾਲੇ ਪਾਣੀ ਦੇ ਸੈਂਪਲਾਂ ਸਬੰਧੀ ਫੇਲ੍ਹ ਜਾਂ ਪਾਸ ਹੋਇਆ ਵਾਰੇ ਕੋਈ ਵੀ ਜਾਣਕਾਰੀ ਉਪਲੱਬਧ ਨਹੀਂ ਹੈ । ਜਦੋਂ ਕਿ ਪੰਜਾਬ ਮਿਉਂਸੀਪਲ ਐਕਟ 1976 ਦੇ ਅਨੁਸਾਰ ਨਗਰ ਨਿਗਮ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਸ਼ਹਿਰੀ ਵਾਸੀਆਂ ਨੂੰ ਸਾਫ ਅਤੇ ਸ਼ੁੱਧ ਪੀਣ ਵਾਲਾ ਪਾਣੀ ਮੁਹਈਆ ਕਰਵਾਏ ਪਰ ਇਹ ਹੋ ਸਭ ਕੁੱਝ ਸਚਾਈ ਦੇ ਵਿਰੁੱਧ ਹੋ ਰਿਹਾ ਹੈ। ਸ਼ਹਿਰ ਅੰਦਰ 74 ਟਿਊਵਲ ਲੱਗੇ ਹੋਣ ਦੇ ਪੀਣ ਵਾਲੇ ਪਾਣੀ ਦਾ ਪ੍ਰੇਸ਼ਰ ਫਿਰ ਕੁੱਝ ਵਾਰਡਾਂ ਤਕ ਹੀ ਸੀਮਤ ਹਨ।ਇਹ ਕਿੰਨੀ ਹੈਰਾਨੀ ਵਾਲੀ ਹੈ ਕਿ ਸਾਰਾ ਕੁੱਝ ਤੁੱਕਾ ਤਰੀਕਾ ਵਰਤ ਕੇ ਕੰਮ ਕੀਤਾ ਜਾ ਰਿਹਾ ਹੈ, ਇਹ ਵੀ ਸੂਚਨਾ ਨਹੀਂ ਕਿ ਕਿੰਨੇ ਘਰਾਂ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਨਗਰ ਨਿਗਮ ਵਲੋਂ ਨਹੀਂ ਦਿਤੀ ਜਾ ਰਹੀ।ਧੀਮਾਨ ਨੇ ਨਗਰ ਨਿਗਮ ਪੰਜਾਬ ਮਿਉਂਸੀਪਲ ਐਕਟ 1976 ਨੂੰ ਲਾਗੂ ਕਰਨ ਲਈ ਮਤਾ ਕਰੇ ਪਾਸ ਅਤੇ ਲੋਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਕਰਵਾਉਣ ਦਾ ਪ੍ਰਬੰਧ ਕਰੇ ਤਾਂ ਕਿ ਲੋਕ ਟੁੱਲੂ ਪੰਪਾਂ ਦੇ ਆਰਥਿਕ ਬੋਝ ਤੋਂ ਛੁੱਟਕਾਰਾ ਪਾ ਸਕਣ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media