
ਹੁਸ਼ਿਆਰਪੁਰ, 25 ਅਗਸਤ (ਸਤਵਿੰਦਰ ਸਿੰਘ) – ਗਾਇਕ ਹਰਪਾਲ ਲਾਡਾ ਦੀ ਨਵੀ ਆ ਰਹੀ ਐਲਬਮ ਸਰਦਾਰ ਜੀ ਆਨ ਬੁਲਟ ਦੀ ਸ਼ੂਟਿੰਗ ਬੜੀ ਤੇਜੀ ਨਾਲ ਹੁਸ਼ਿਆਰਪੁਰ ਦੇ ਆਲੇ ਦੁਆਲੇ ਦੇ ਇਲਾਕਿਆ ਵਿੱਚ ਚੱਲ ਰਹੀ ਹੈ। ਹਰਪਾਲ ਲਾਡੇ ਦੀ ਐਲਬਮ ਦੇ ਗੀਤ ਆਜੋ ਜਿੰਨੇ ਨੱਚਣਾ ਬਈ ਆਜੋ ਜਿੰਨੇ ਨੱਚਣਾ ਸਜਰੀ ਵਿਆਹੀ ਜੌੜੀ ਨਾਲ ਮਿਤਰੋ ਗੀਤ ਦੀ ਸੂਟਿੰਗ ਮਹਿਗਰੋਵਾਲ ਵਿੱਚ ਚੱਲ ਰਹੀ ਸੀ, ਤੇ ਸੂਟਿੰਗ ਦੌਰਾਨ ਗਾਇਕ ਹਰਪਾਲ ਲਾਡਾ ਨੇ ਦੱਸਿਆ ਕਿ ਸਾਡੀ ਇਹ ਐਲਬਮ ਪੰਜਾਬੀ ਸਭਿਆਚਾਰ ਨੂੰ ਉਜਾਗਰ ਕਰਦੀ ਹੈ ਤੇ ਇਸ ਐਲਬਮ ਦੇ ਗਾਣੇ ਹਰ ਕੋਈ ਆਪਣੇ ਪਰਿਵਾਰ ਵਿੱਚ ਬੈਠ ਕੇ ਦੇਖ ਸੁਣ ਸਕਦਾ ਹੈ।ਹਰਪਾਲ ਲਾਡਾ ਨੇ ਪੰਜਾਬੀ ਗੀਤਾਂ ਵਿੱਚ ਆ ਰਹੀ ਅਸ਼ਲੀਲਤਾ ਤੇ ਲੱਚਰ ਪੂਣੇ ਬਾਰੇ ਆਪਣੇ ਵਿਚਾਰ ਸਾਝੇ ਕਰਦਿਆ ਦੱਸਿਆ ਕਿ ਪੰਜਾਬੀ ਗਾਣਿਆਂ ਵਿੱਚ ਅਸ਼ਲਿਲਤਾ ਲਈ ਗਾਇਕ,ਵਿਡਿਉ ਡਾਇਰੈਕਟਰ ਦੇ ਨਾਲ ਨਾਲ ਸਰੋਤੇ ਵੀ ਜਿੰਮੇਦਾਰ ਹਨ ਕਿਉਕਿ ਜੇਕਰ ਸਰੋਤੇ ਅਜਿਹੇ ਗੀਤ ਸੁਣਗੇ ਹੀ ਨਹੀ ਤਾ ਅਜਿਹੇ ਗੀਤ ਬਣਨਗੇ ਨਹੀ।ਹਰਪਾਲ ਲਾਡਾ ਨੇ ਅਗੇ ਦੱਸਿਆ ਕਿ ਜੌੜੀ ਗੀਤ ਤੋ ਇਲਾਵਾ ਵੱਖਰੀ ਹੀ ਟੌਹਰ ਬੁਲਟ ਤੇ ਬੈਠੇ ਸਰਦਾਰ ਦੀ,ਭਗਤ ਸਿੰਘ ਦ ਰਿਅਲ ਹੀਰੋ,ਵਿਰਸਾ,ਐਸ਼,ਦਿਲ,ਜਿੰਦ,ਦਿਲ ਵਿੱਚ ਆਦਿ ਗੀਤ ਹਨ।ਗਾਇਕ ਹਰਪਾਲ ਲਾਡਾ ਨੇ ਅਗੇ ਦੱਸਿਆ ਕੀ ਐਲਬਮ ਦੇ ਵਿਚਲੇ ਗੀਤਾਂ ਦੀ ਰਚਨਾ ਦੀਪ ਬਾਗਪੁਰੀ,ਜਗਦੀਪ ਹੀਰ,ਹਰਪਾਲ ਲਾਡਾ ਨੇ ਕੀਤੀ ਹੈ ਅਤੇ ਸੰਗੀਤ ਹਰਿੰਦਰ ਸੋਹਲ,ਸੁਖਦੇਵ ਨਡਾਲੋ,ਅਮਰ ਮਿਉਜਿਕ ਮਿਰਰ ਤੇ ਐਸ ਬਰੋਚ ਅਤੇ ਵੀਡਿਉ ਡਾਇਰੈਕਟਰ ਸਿੰਘ ਅਮਨ ਤੇ ਇੰਕਬਾਲ ਦੌਸਾਂਝ ਹਨ।ਐਲਬਮ ਬਣਾਉਣ ਵਿੱਚ ਵਿਸ਼ੇਸ਼ ਸਹਿਯੋਗ ਸਰਬਜੀਤ ਸੋਨੀ, ਸੰਦੀਪ ਸੈਣੀ, ਹਰੀ ਸਿੰਘ ਸੈਣੀ, ਰਜਨੀਸ਼ ਪਰਾਸ਼ਰ, ਕਸ਼ਿਸ਼ ਹੁਸ਼ਿਆਰਪੁਰੀ, ਰਘੂਵੀਰ ਟੇਕਰਿਆਣਾ ਤੇ ਹਰਜੀਤ ਮਠਾਰੂ ਨੇ ਦਿੱਤਾ ਹੈ।
Punjab Post Daily Online Newspaper & Print Media