Monday, September 28, 2026

ਮਹਾਂਮਾਈ ਦਾ ਝੰਡੇ ਕੀਤਾ ਸਥਾਪਨਾ

PPN2508201520ਪੱਟੀ, 25 ਅਗਸਤ (ਅਵਤਾਰ ਸਿੰਘ ਢਿੱਲੋ. ਰਣਜੀਤ ਮਾਹਲਾ) – ਜੈ ਸ਼ਿਵ ਸ਼ੰਕਰ ਵੈਲਫੇਅਰ ਸੁਸਾਇਟੀ ਪੱਟੀ ਵੱਲੋਂ ਮਾਂ ਭਗਵਤੀ ਦਾ ਦੂਸਰਾ ਵਿਸ਼ਾਲ ਜਾਗਰਣ 29 ਅਗਸਤ ਦਿਨ ਸ਼ਨੀਵਾਰ ਨੂੰ ਵਾਰਡ ਨੰਬਰ 9 ਵਿਖੇ ਮੁਹੱਲਾ ਵਾਸੀਆ ਦੇ ਸਹਿਯੋਗ ਬੜੀ ਸ਼ਰਧਾ ਪੂਰਵਕ ਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਅੱਜ ਮਹਾਂਮਾਈ ਦੇ ਝੰਡੇ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਰਾਮ ਜੀ ਵੱਲੋਂ ਪੂਜਾ ਅਰਚਨਾਂ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਜਾਗਰਣ ਵਿੱਚ ਮਾਂ ਭਗਵਤੀ ਜੀ ਦੀ ਜੋਤੀ ਦਾ ਪ੍ਰਕਾਸ਼ ਮਾਤਾ ਜਵਾਲਾ ਦੇਵੀ ਜੀ ਤੋ ਲਿਆ ਕੇ ਕੀਤਾ ਜਾਵੇਗਾ। ਸਮਾਗਮ ਵਿੱਚ ਪ੍ਰਿੰਸੀਪਲ ਰਜਿੰਦਰ ਕੁਮਾਰ ਸ਼ਰਮਾ ਅਤੇ ਸੰਜੀਵ ਕੁਮਾਰ ਬੌਬੀ ਪ੍ਰਧਾਨ ਤਹਿਸੀਲ ਕੰਪਲੈਕਸ ਪੱਟੀ ਮੁੱਖ ਮਹਿਮਾਨ ਵਜ਼ੋ ਸਿਰਕਤ ਕਰਨਗੇ। ਇਸ ਦੌਰਾਨ ਮਹੰਤ ਅਸ਼ਵਨੀ ਕੁਮਾਰ ਜਲੰਧਰ ਵਾਲੇ ਪੱਕੀਆ ਭੇਂਟਾ ਦਾ ਗੁਣਗਾਨ ਕਰਨਗੇ।
ਇਸ ਮੌਕੇ ‘ਤੇ ਸਤਪਾਲ ਅਰੋੜਾ ਕੌਂਸਲਰ ਪੱਟੀ, ਸੰਜੀਵ ਕੁਮਾਰ ਬੌਬੀ ਪ੍ਰਧਾਨ ਤਹਿਸੀਲ ਕੰਪਲੈਕਸ ਯੂਨੀਅਨ ਪੱਟੀ, ਹਰਜਿੰਦਰ ਸਿੰਘ ਪੱਪੂ ਸਰਾਫ, ਨਰਿੰਦਰਪਾਲ ਸਿੰਘ ਜੇਈ, ਸ਼ਿਵ ਕੁਮਾਰ ਢੰਡ, ਨਰੇਸ਼ ਕੁਮਾਰ ਬਿੱਟੂ, ਦੇਸਰਾਜ ਅਗਨੀਹੋਤਰੀ, ਪਵਨ ਕੁਮਾਰ, ਕੈਪਟਨ, ਖਜਾਨ ਚੰਦ, ਗੁਲਸ਼ਨ ਕੁਮਾਰ, ਡਾਂ ਲਾਡੀ, ਵਿਜੇ ਕੁਮਾਰ, ਪੰਕਜ ਢੰਡ, ਸੁਰਿੰਦਰ ਕੁਮਾਰ ਮੰਡੀ ਵਾਲੇ, ਕੀਮਤੀ ਲਾਲ, ਅਕਸ਼ੇ ਕੁਮਾਰ, ਸ਼ਿਵਾ, ਕੋਮਲ, ਟੋਨੀ, ਸੋਨੂੰ, ਵਰਿੰਦਰ ਕੁਮਾਰ ਦੱਤ, ਅਮਨ, ਅਜੇ ਕੁਮਾਰ ,ਅਮਿਤ ਕੁਮਾਰ, ਸ਼ਿਵੀ, ਕੀਮਤੀ ਲਾਲ, ਪੱਪੀ, ਜੱਜ, ਸਾਗਰ, ਰਾਜਾ, ਬੱਬਾ, ਗੇਲੀ, ਪ੍ਰਿੰਸ, ਦਵਿੰਦਰ, ਰਾਜੂ, ਕਾਲਾ, ਲੱਲੀ, ਰਾਜੂ ਕੱਕੜ, ਰਾਜਾ, ਸੰਨੀ ਢੰਡ, ਸਾਬੀ, ਬਲਜਿੰਦਰ ਸਿੰਘ ਗਿੱਲ, ਚਾਨਣ ਸਿੰਘ, ਸ਼ੌਬਿਤ, ਗੋਪੀ ਢੰਡ, ਅਸ਼ੋਕ ਢੱਡ, ਸੰਕਰ ਮਹਿਤਾ, ਜਸਵੰਤ ਮਨੀਮ, ਸੰਨੀ, ਪ੍ਰਿੰਸ, ਗੋਰਾ, ਸਾਬ, ਅਜੇ ਕੁਮਾਰ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਜੀਨੀਅਰਿੰਗ ਅਤੇ ਆਸਟਰੇਲੀਅਨ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਦਰਮਿਆਨ ਹੋਇਆ ਸਮਝੌਤਾ

ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ …

Leave a Reply