ਪਿੰਡਾਂ ਵਿਚ ਕੀਤੀਆਂ ਨੁੱਕੜ ਮੀਟਿੰਗਾਂ ਕਰਕੇ ਕੀਤਾ ਚੌਣ ਪ੍ਰਚਾਰ

ਬਠਿੰਡਾ, 17 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)-ਸ਼੍ਰੋਮਣੀ ਅਕਾਲੀ ਦਲ ਐਸ.ਸੀ ਵਿੰਗ ਦੀ ਬੈਠਕ ਐਸ.ਸੀ ਵਿੰਗ ਦੇ ਸਰਕਲ ਪ੍ਰਧਾਨ ਭੋਲਾ ਸਿੰਘ ਸੇਖੂ ਦੀ ਅਗਵਾਈ ਵਿਚ ਪਿੰਡ ਤਰਖਾਣਵਾਲਾ ਵਿਖੇ ਕੀਤੀ ਗਈ। ਚੋਣ ਮੁਹਿੰਮ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਰਕਲ ਪ੍ਰਧਾਨ ਭੋਲਾ ਸਿੰਘ ਸੇਖੂ ਨੇ ਦੱਸਿਆ ਕਿ ਜਦੋ ਵੀ ਬਾਦਲ ਸਰਕਾਰ ਬਣੀ ਗਰੀਬ ਲੋਕਾਂ ਨੂੰ ਸਹੂਲਤਾਂ ਮਿਲੀਆਂ। ਪਰੰਤੂ ਜਦੋ ਵੀ ਕਾਂਗਰਸ ਸਰਕਾਰ ਆਈ ਗਰੀਬਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਮਿਲ ਰਹੀਆਂ ਸਹੂਲਤਾ ਵੀ ਬੰਦ ਕਰ ਦਿੱਤੀਆਂ। ਉਨਾਂ ਨੇ ਕਿਹਾ ਕਿ ਕਾਂਗਰਸ ਦੇ ਚੌਣ ਨਿਸ਼ਾਨ ਤੇ ਲੋਕ ਸਭਾ ਦੀ ਚੌਣ ਲੜ ਰਿਹਾ ਹੈ, ਹਮੇਸ਼ਾ ਹੀ ਗਰੀਬ ਵਿਰੋਧੀ ਰਿਹਾ ਹੈ। ਉਨਾਂ ਨੇ ਕਿਹਾ ਜਦੋ ਮਨਪ੍ਰੀਤ ਬਾਦਲ ਅਕਾਲੀ ਸਰਕਾਰ ਵਿਚ ਖਜ਼ਾਨਾ ਮੰਤਰੀ ਹੁੰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਦਬਾਅ ਪਾਉਦਾਂ ਰਿਹਾ ਕਿ ਗਰੀਬ ਸਹੂਲਤਾ ਨੂੰ ਬੰਦ ਕੀਤਾ ਜਾਵੇ। ਬਾਦਲ ਸਰਕਾਰ ਵਲੋ ਗਰੀਬਾਂ ਦੀ ਭਲਾਈ ਵਾਸਤੇ ਆਟਾ ਦਾਲ, ਸ਼ਗਨ ਸਕੀਮ, ਪੈਨਸ਼ਨ, ਬਿਜ਼ਲੀ ਫਰੀ ਆਦਿ ਸਕੀਮਾਂ ਚਲਾ ਰਹੀ ਹੈ, ਉਸਦੀ ਮੁਕੰਮਲ ਰੂਪ ਵਿਚ ਜਾਣਕਾਰੀ ਦਿੱਤੀ ਗਈ। ਇਸ ਮੌਕੇ ਲੋਕ ਸਭਾ ਚੋਣਾਂ ਤੋਂ ਬਠਿੰਡਾ ਸੀਟ ਤੋਂ ਅਕਾਲੀ ਭਾਜਪਾ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਦਲਿਤ ਲੋਕਾਂ ਨੇ ਵਿਸ਼ਵਾਸ਼ ਦਿਵਾਇਆ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਲੋਕ ਸਭਾ ਚੋਣਾਂ ਵਿਚ ਵੱਧ ਤੋਂ ਵੱਧ ਵੋਟਾਂ ਪਾ ਕੇ ਜਿੱਤ ਯਕੀਨੀ ਬਣਾਉਣਗੇਂ। ਇਸ ਮੌਕੇ ਬਲਵਿੰਦਰ ਸਿੰਘ, ਲੀਲਾ ਸਿੰਘ ਸੁੱਖਲੱਧੀ, ਹਰਬੰਸ ਸਿੰਘ ਸੁੱਖਲੱਧੀ, ਗੁਰਜੰਟ ਸਿੰਘ ਸਾਬਕਾ ਪੰਚ, ਸ਼ਿਵਕਰਨ ਸਿੰਘ, ਮਲਕੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਜੰਟ ਸਿੰਘ ਸਾਬਕਾ ਪੰਚ, ਗੁਰਪ੍ਰੀਤ ਸਿੰਘ ਡਾਇਰੈਕਟਰ ਕੇਂਦਰੀ ਸਹਿਕਾਰੀ ਬੈਂਕ, ਸਰਪੰਚ ਜਗਦੇਵ ਸਿੰਘ, ਜਥੇਦਾਰ ਅਜੈਬ ਸਿੰਘ ਸਾਬਕਾ ਪੰਚ, ਮਨਜੀਤ ਕੌਰ, ਗੁਰਦੀਪ ਸਿੰਘ ਸੇਖੂ ਯੂਥ ਆਗੂ, ਮਾਸਟਰ ਜੱਗਾ ਸਿੰਘ ਰਾਮਾਂ, ਨੰਬਰਦਾਰ ਸੁਖਮੰਦਰ ਸਿੰਘ ਪੱਕਾ ਆਦਿ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ।
Punjab Post Daily Online Newspaper & Print Media