ਬਠਿੰਡਾ, 17 ਅਪ੍ਰੈਲ ( ਜਸਵਿੰਦਰ ਸਿੰਘ ਜੱਸੀ)-ਆਜ਼ਾਦ ਉਮੀਦਵਾਰ ਆਪ ਪਾਰਟੀ ਤੋਂ ਬਾਗੀ ਹੋ ਕੇ ਚੋਣ ਨਿਸ਼ਾਨ ਟੈਲੀਫੋਨ ‘ਤੇ ਚੋਣ ਲੜ ਰਹੇ ਸਤੀਸ਼ ਅਰੋੜਾ ਨੇ ਮੱਛੀ ਮਾਰਕਿਟ ਦੇ ਦੁਕਾਨਦਾਰਾਂ ਤੋਂ ਵੋਟ ਮੰਗਦੇ ਹੋਏ ਸਮੂਹ ਦੁਕਾਨਦਾਰਾਂ ਤੋਂ ਆਸ਼ੀਰਵਾਦ ਲਿਆ ਅਤੇ ਲੋਕਾਂ ਨੂੰ ਟੈਲੀਫੋਨ ‘ਤੇ ਮੋਹਰ ਲਗਾਉਣ ਦੀ ਅਪੀਲ ਕੀਤੀ। ਉਥੇ ਹਾਜ਼ਰ ਵੋਟਰਾਂ ਨੂੰ ਕਿਹਾ ਕਿ ਦੁੱਖ-ਸੁੱਖ ਵਿਚ ਉਨਾਂ ਦੇ ਨਾਲ ਖੜੇ ਹਾਂ, ਅਕਾਲੀ-ਭਾਜਪਾ ਅਤੇ ਕਾਂਗਰਸ ਦਾ ਉਮੀਦਵਾਰ ਤਾਂ ਹਮੇਸ਼ਾ ਹੀ ਗਰੀਬਾਂ ਦਾ ਦੁਸ਼ਮਦ ਰਿਹਾ ਹੈ ਅਕਾਲੀ ਸਰਕਾਰ ਵਾਲੇ ਵੀ ਇਸ ਨੇ ਹਮੇਸ਼ਾ ਹੀ ਗਰੀਬਾਂ ਦੀਆਂ ਸਹੂਲਤਾਂ ਬੰਦ ਕਰਨ ਦੀਆਂ ਸਕੀਮਾਂ ਘੜਦਾ ਰਹਿੰਦਾ ਸੀ। ਇਨਾਂ ਦੇ ਉਮੀਦਵਾਰ ਕਦੀ ਵੀ ਜੀਤਣ ਜਾਂ ਹਾਰਣ ਤੋਂ ਬਾਅਦ ਕਦੀ ਵੀ ਮੁੜ ਕੇ ਨਜ਼ਰ ਨਹੀ ਆਉਂਦੇ ਅਤੇ ਕਦੀ ਵੀ ਦੁੱਖ-ਸੁੱਖ ‘ਚ ਸ਼ਾਮਲ ਨਹੀ ਹੁੰਦੇ, ਮੈਂ ਤਾਂ ਇਥੋ ਦਾ ਪੱਕਾ ਵਸਨੀਕ ਹੋਣ ਕਾਰਨ ਹਾਰ ਜਾਂ ਜਿੱਤ ਮੌਕੇ ਇਥੇ ਹੀ ਆਪ ਦੀ ਸੇਵਾ ਕਰਦਾ ਰਹਿਣਾ ਹੈ। ਇਸ ਲਈ ਆਪਣਾ ਕੀਮਤੀ ਵੋਟ ਬੇਅਰਥ ਨਹੀ ਜਾਣ ਦੇਣੀ ਆਪ ਕੀ ਇਕ ਵੋਟ ਮੇਰੇ ਲਈ 100-100 ਦੇ ਬਰਾਬਰ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …